ਮੁੰਬਈ: ਭਾਜਪਾ ਦੇ ਕੇਂਦਰੀ ਮੰਤਰੀ ਰਹੇ ਅਰੁਣ ਜੇਤਲੀ ਦੇ ਦੇਹਾਂਤ ਦੀ ਖ਼ਬਰ ਜੰਗਲ 'ਚ ਲੱਗੀ ਅੱਗ ਦੀ ਤਰ੍ਹਾਂ ਫੈਲ ਗਈ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇਣ ਵਾਲਿਆਂ ਦੀ ਲਾਈਨਾਂ ਲੱਗ ਗਈਆਂ ਹਨ। ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਫਿਲਮ ਅਦਾਕਾਰ ਸੰਨੀ ਦਿਓਲ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਜਤਾਉਂਦਾ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸੰਨੀ ਦਿਓਲ ਨੇ ਲਿਖਿਆ ਹੈ, 'ਦੇਸ਼ ਨੇ ਅੱਜ ਇਕ ਹੋਰ ਮਹਾਨ ਆਗੂ ਖੋਹ ਦਿੱਤਾ। ਮੇਰੇ ਵਿਚਾਰ ਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।'

ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ 'ਤੇ ਅਰੁਣ ਜੇਤਲੀ ਜੀ ਦੇ ਜਾਣ ਦਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ, 'ਅਰੁਣ ਜੇਤਲੀ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦਾ ਦਿਲ ਉਦਾਸ ਹੋ ਗਿਆ ਹੈ। ਉਹ ਇਕ ਡਾਇਨਾਮਿਕ ਤੇ ਵਿਜ਼ਨਰੀ ਆਗੂ ਦੇ ਤੌਰ 'ਤੇ ਦੇਖੇ ਜਾਣਗੇ। ਜਿਨ੍ਹਾਂ ਨੇ ਨਵੇਂ ਭਾਰਤ ਦੀ ਨੀਂਹ ਰੱਖੀ ਹੈ। ਓਮ ਸ਼ਾਂਤੀ।'

ਦਲੇਰ ਮਹਿੰਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਜਤਾਉਂਦਾ ਲਿਖਿਆ ਹੈ, 'ਅਰੁਣ ਜੇਤਲੀ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮੈਂ ਦੁੱਖੀ ਹਾਂ। ਮੇਰੀ ਪ੍ਰਾਰਥਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।'

ਫਿਲਮ ਅਦਾਕਾਰਾ ਕੋਇਨਾ ਮਿਤਰਾ ਨੇ ਲਿਖਿਆ ਹੈ, 'ਅੱਜ ਦੇਸ਼ ਦੇ ਇਕ ਹੋਰ ਮਹਾਨ ਆਗੂ ਖੋਹ ਦਿੱਤਾ। ਪਾਵਰ ਮਾਸਟਰ ਦੇ ਤੌਰ 'ਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਓਮ ਸ਼ਾਂਤੀ।'

Posted By: Amita Verma