ਮੁੰਬਈ : ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਹਨ। ਦੋਵਾਂ ਦੇ ਅਫੇਅਰ ਨੂੰ ਲੈ ਕੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਇਸ 'ਚ ਨਵੀਂ ਖ਼ਬਰ ਆ ਰਹੀ ਹੈ ਕਿ ਮਲਾਇਕਾ ਅਰੋੜਾ ਦਾ ਫੋਟੋਗ੍ਰਾਫਰਾਂ ਵੱਲੋਂ ਰਾਹ ਰੋਕਣ 'ਤੇ ਅਰਜੁਨ ਕਪੂਰ ਭੜਕ ਗਏ।

ਜੀ ਹਾਂ, ਅਰਜੁਨ ਕਪੂਰ ਨੂੰ ਗੁੱਸਾ ਆਇਆ ਤੇ ਉਨ੍ਹਾਂ ਫੋਟੋਗ੍ਰਾਫਰਾਂ ਨੂੰ ਕਾਫੀ ਬੁਰਾ-ਭਲਾ ਵੀ ਕਿਹਾ। ਦਰਅਸਲ, ਹਾਲ ਹੀ 'ਚ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇਕੱਠੇ ਨਜ਼ਰ ਆਏ। ਕੁਝ ਫੋਟੋਗ੍ਰਾਫਰਾਂ ਨੇ ਮਲਾਇਕਾ ਅਰੋੜਾ ਦੀਆਂ ਤਸਵੀਰਾਂ ਨੂੰ ਕੈਦ ਕੀਤਾ ਜਿਸ ਕਾਰਨ ਮਲਾਇਕਾ ਅਰੋੜਾ ਨੂੰ ਰੁਕਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਰਸਤਾ ਦਿਖਾਉਣ ਵਾਲੇ ਫੋਟੋਗ੍ਰਾਫਰਾਂ 'ਤੇ ਅਰਜੁਨ ਕਪੂਰ ਗੁੱਸਾ ਹੋ ਗਏ। ਖ਼ਬਰ ਮੁਤਾਬਿਕ ਇਸ ਪੂਰੇ ਘਟਨਾਕ੍ਰਮ ਨਾਲ ਜੁੜਿਆ ਇਕ ਵੀਡੀਓ ਵੀ ਬਣਾਇਆ ਗਿਆ ਹੈ। ਇਸ ਵੀਡੀਓ ਮੁਤਾਬਕ ਦੋਸਤਾਂ ਨਾਲ ਡੇਟ 'ਤੇ ਪਹੁੰਚੇ ਮਲਾਇਕਾ ਤੇ ਅਰਜੁਨ ਦੀਆਂ ਤਸਵੀਰਾਂ ਲੈਣ ਲਈ ਜਦੋਂ ਫੋਟੋਗ੍ਰਾਫਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਅਣਜਾਣੇ 'ਚ ਮਲਾਇਕਾ ਦਾ ਰਾਹ ਰੋਕ ਦਿੱਤਾ। ਇਹ ਦੇਖ ਕੇ ਅਰਜੁਨ ਭੜਕ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮਲਾਇਕਾ ਮਾਲਦੀਵ 'ਚ ਛੁੱਟੀਆ ਮਨਾ ਕੇ ਆਈ ਸੀ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ ਜੋ ਕਾਫੀ ਵਾਇਰਲ ਹੋ ਗਈਆਂ ਸਨ। ਇਸ ਤੋਂ ਬਾਅਦ ਅਰਜੁਨ ਨੇ ਵੀ ਮਾਲਦੀਵ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਇਕੱਠੇ ਸਨ।

Posted By: Amita Verma