ਨਵੀਂ ਦਿੱਲੀ : ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਦੀ ਮੈਗਨਮ ਓਪਸ ਫਿਲਮ 'ਪਾਨੀਪਤ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਹੁਣ ਇਕ ਪਾਸੇ ਜਿੱਥੇ ਕੁਝ ਲੋਕ ਫਿਲਮ ਨੂੰ ਪਸੰਦ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਦੀ ਲੰਬਾਈ ਦੀ ਆਲੋਚਨਾ ਕਰ ਰਹੇ ਹਨ ਪਰ ਇਸੇ 'ਚ ਰਾਜਸਥਾਨ ਦੇ ਦਰਸ਼ਕ ਫਿਲਮ ਦਾ ਵਿਰੋਧ ਕਰ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਫਿਲਮ ਨੂੰ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਫਿਲਮ ਭਰਤਪੁਰ ਦੇ ਜਾਟਾਂ ਨੂੰ ਪਸੰਦ ਨਹੀਂ ਆਈ ਹੈ। ਫਿਲਮ 'ਚ ਮਹਾਰਾਜਾ ਸੂਰਤਮਲ ਨੂੰ ਗਲਤ ਢੰਗ ਨਾਲ ਪ੍ਰਦਰਸ਼ਿਤ ਕਰਨ ਦੇ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ 'ਚ ਮਹਾਰਾਜਾ ਸੂਰਜਮਲ ਨੂੰ ਹਮਲਾਵਰ ਅਫਗਾਨਾ ਖ਼ਿਲਾਫ਼ ਮਰਾਠਾਂ ਦੀ ਮਦਦ ਦੇ ਬਦਲੇ 'ਚ ਕੁਝ ਚਾਹੀਦਾ ਸੀ ਤੇ ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਨ੍ਹਾਂ ਨੇ ਸਦਾਸ਼ਿਵ ਨੂੰ ਲੜਾਈ 'ਚ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਦੇ ਚੱਲਦੇ ਲੋਕਾਂ 'ਚ ਇਨ੍ਹਾਂ ਰੋਸ ਹੈ ਕਿ ਸਥਾਨਕ ਲੋਕ ਵਿਰੋਧ 'ਚ ਆਸ਼ੂਤੋਸ਼ ਦਾ ਪੁਤਲਾ ਸਾੜ ਰਹੇ ਹਨ ਤੇ ਇਹੀ ਨਹੀਂ ਫਿਲਮ 'ਚ ਸਥਾਨਕ ਲੋਕਾਂ ਨੂੰ ਰਾਜਸਥਾਨੀ ਤੇ ਹਰਿਆਣਵੀ ਬੋਲਦੇ ਹੋਏ ਦਿਖਾਇਆ ਗਿਆ ਹੈ। ਜਦ ਕਿ ਇਹ ਕਿਹਾ ਜਾਂਦਾ ਹੈ ਕਿ ਉਦੋਂ ਸਥਾਨਕ ਲੋਕਾਂ ਦੁਆਰਾ ਬ੍ਰਜ ਭਾਸ਼ਾ ਬੋਲੀ ਜਾਂਦੀ ਸੀ। ਇਸ ਗਲਤੀ ਦੇ ਕਾਰਨ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਫਿਲਮ 'ਪਾਨੀਪਤ' ਪਾਨੀਪਤ ਦੀ ਤੀਜੀ ਲੜਾਈ 'ਤੇ ਆਧਾਰਿਤ ਹੈ। ਇਸ ਫਿਲਮ 'ਚ ਅਰਜੁਨ ਕਪੂਰ ਤੇ ਸੰਜੇ ਦੱਤ ਦੀ ਅਹਿਮ ਭੂਮਿਕਾ ਹੈ। ਇਸ ਫਿਲਮ 'ਚ ਅਰਜੁਨ ਕਪੂਰ ਨੇ ਸਦਾਸ਼ਿਵ ਰਾਓ ਭਾਓ ਤੇ ਸੰਜੇ ਦੱਤ ਨੇ ਅਹਿਮਦ ਸ਼ਾਹ ਅਬਦਾਲੀ ਦੀ ਭੂਮਿਕਾ ਨਿਭਾਈ ਹੈ।

ਇਸ ਫਿਲਮ ਨੂੰ ਬਾਕਸ ਆਫਿਸ 'ਤੇ ਸਲੋ ਓਪਨਿੰਗ ਲੱਗੀ ਹੈ। ਸਾਰੇ ਇਸ ਫਿਲਮ ਨੂੰ ਲੈ ਕੇ ਬਹੁਤ ਉਤਸਾਹਿਤ ਸਨ ਤੇ ਫਿਲਮ ਪ੍ਰਚਾਰ ਵੀ ਜੰਮ ਕੇ ਕੀਤਾ ਸੀ ਪਰ ਇਸ ਤੋਂ ਬਾਅਦ ਵੀ ਫਿਲਮ ਬਾਕਸ ਆਫਿਸ 'ਤੇ ਅਜੇ ਤਕ ਕਮਾਈ ਦੇ ਮਾਮਲੇ 'ਚ ਅੱਗੇ ਨਹੀਂ ਆ ਰਹੀ ਹੈ।

Posted By: Rajnish Kaur