ਮੁੰਬਈ : ਅਰਬਾਜ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ 'ਪਿੰਚ' ਨੂੰ ਲੈ ਕੇ ਚਰਚਾ 'ਚ ਹਨ। ਨਾਲ ਹੀ ਉਹ ਆਪਣੀ ਗਰਲਫਰੈਂਡ ਜਾਰਜੀਆ ਐਂਡ੍ਰਿਆਨੀ Giorgia Andriani ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਨਵੀਂ ਗੱਲ ਇਹ ਹੈ ਕਿ ਅਰਬਾਜ਼ ਖ਼ਾਨ ਦੀ ਗਰਲਫਰੈਂਡ ਜਾਰਜੀਆ ਦਾ ਇਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ।

ਜੀ ਹਾਂ, ਜਾਰਜੀਆ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਹ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦੇਖ ਸਕਦੇ ਹਾਂ ਕਿ ਉਹ ਪ੍ਰਸਿੱਧ ਗੀਤ 'ਮੇਰੇ ਰਸ਼ਕੇ ਕਮਰ ਤੂਨੇ ਪਹਿਲੀ ਨਜ਼ਰ' 'ਤੇ ਥਿਰਕ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਇਹ ਪਸੰਦੀਦਾ ਗਾਣਿਆਂ 'ਚੋਂ ਇਕ ਹੈ ਜਿਸ ਨੂੰ ਮੈਂ ਟ੍ਰਿਬਿਊਟ ਦੇ ਰਹੀ ਹਾਂ। ਇਹ ਲਾਈਫ ਨੂੰ ਚਿਅਰ ਕਰਨ ਦਾ ਮੇਰਾ ਫੇਵਰੇਟ ਅੰਦਾਜ਼ ਹੈ। ਇਸ ਤੋਂ ਪਹਿਲਾਂ ਵੀ ਜਾਰਜੀਆ ਨੇ ਇਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਸਿੰਬਾ ਫਿਲਮ ਦੇ 'ਆਂਖ ਮਾਰੇ' ਗਾਣੇ 'ਤੇ ਥਿਰਕ ਰਹੀ ਸੀ।

ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਖ਼ਾਨ ਦਾ ਜਦੋਂ ਤੋਂ ਮਲਾਇਕਾ ਅਰੋੜਾ ਨਾਲ ਤਲਾਕ ਹੋਇਆ ਹੈ, ਉਸ ਤੋਂ ਬਾਅਦ ਉਹ ਜਾਰਜੀਆ ਨਾਲ ਨਜ਼ਰ ਆ ਰਹੇ ਸਨ। ਤੁਹਾਨੂੰ ਤਸਵੀਰਾਂ ਦੇ ਮੱਧਮ ਨਾਲ ਦੱਸਿਆ ਕਿ ਦੋਨੋਂ ਕਈ ਮੌਕਿਆਂ 'ਤੇ ਨਜ਼ਰ ਆਏ। ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਅਰਬਾਜ਼ ਖ਼ਾਨ ਜਾਰਜੀਆ ਐਂਡ੍ਰਿਯਾਨੀ ਨੂੰ ਡੇਟ ਕਰ ਰਹੇ ਹਨ। ਕੁਝ ਦਿਨ ਪਹਿਲਾਂ ਆਪਣੇ ਸ਼ੋਅ ਪਿੰਚ ਨਾਲ ਜੁੜੇ ਇਵੈਂਟ 'ਤੇ ਵੀ ਅਰਬਾਜ਼ ਜਾਰਜੀਆ ਨਾਲ ਹੀ ਪਹੁੰਚੇ ਸਨ।

Posted By: Amita Verma