v> ਜੇਐਨਐਨ, ਮੁੰਬਈ : ਕੋਰੋਨਾ ਮਹਾਮਾਰੀ ਕਾਰਨ ਹੁਣ ਫਿਲਮਾਂ ਓਟੀਟੀ ਪਲੇਟਫਾਰਮਾਂ ’ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਮਹਾਮਾਰੀ ਕਾਰਨ ਥੀਏਟਰ ਖੁੱਲ੍ਹਣ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਇਸ ਲਈ ਨਿਰਮਾਤਾ ਨਿਰਦੇਸ਼ਕਾਂ ਨੇ ਓਟੀਟੀ ’ਤੇ ਫਿਲਮਾਂ ਦੀ ਸਟ੍ਰੀਮਿੰਗ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿਚ ਓਟੀਟੀ ਪਲੇਟਫਾਰਮਾਂ ’ਤੇ ਰਾਥੇ ਰਿਲੀਜ਼ ਹੋਣ ਤੋਂ ਬਾਅਦ ਹੁਣ ਏਆਰ ਰਹਿਮਾਨ ਦੀ ਫਿਲਮ 99 ਸਾਂਗਸ ਨੈਟਫਲਿਕਸ ਅਤੇ ਜੀਓ ਸਿਨੇਮਾ ’ਤੇ ਅੱਜ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨਾਲ ਰਹਿਮਾਨ ਬਤੌਰ ਨਿਰਮਾਤਾ ਅਤੇ ਲੇਖਕ ਆਪਣੀ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ। ਇਹ ਫਿਲਮ ਹਿੰਦੀ, ਤੇਲਗੂ ਅਤੇ ਤਮਿਲ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।

ਏ ਆਰ ਰਹਿਮਾਨ ਨੇ ਨਾ ਸਿਰਫ਼ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਬਲਕਿ ਉਹ ਇਸ ਵਿਚ ਕੋ ਸਟਾਰ ਅਤੇ ਮਿਊਜ਼ਿਕ ਕੰਪੋਜ਼ਰ ਵੀ ਹਨ। ਵਿਸ਼ਵੇਸ਼ ਕ੍ਰਿਸ਼ਣਾਮੂਰਤੀ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਨਾਲ ਏਹਾਨ ਭੱਟ ਅਤੇ ਏਡਿਲਸੀ ਵਰਗਸ ਨੇ ਬਾਲੀਵੁੱਡ ਵਿਚ ਡੇਬਿਊ ਕੀਤਾ ਹੈ।

Posted By: Tejinder Thind