ਨਵੀਂ ਦਿੱਲੀ, ਜੇਐੱਨਐੱਨ : ਅਨੁਸ਼ਕਾ ਸਰਮਾ ਤੇ ਕਿ੍ਰਕਟਰ ਵਿਰਾਟ ਕੋਹਲੀ ਦੀ ਜੋਡ਼ੀ ਇੰਡਸਟਰੀ ਦੀਆਂ ਸਭ ਤੋਂ ਵਧੀਆ ਜੋੜੀਅਾਂ ਵਿੱਚੋਂ ਇਕ ਹੈ। ਜਦੋਂ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਪ੍ਰਸ਼ੰਸਕ ਦੋਵਾਂ ਨੂੰ ਖ਼ੂਬ ਪਿਆਰ ਦਿੰਦੇ ਹਨ। ਹਾਲਾਂਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ ਹੀ ਮੀਡੀਆ ਕੈਮਰੇ ਤੇ ਪੈਪਰਾਜ਼ੀ ਤੋਂ ਕੁਝ ਦੂਰੀ ਬਣਾ ਕੇ ਰੱਖਦੇ ਹਨ। ਦੋਵੇਂ ਹਾਲ ਹੀ ’ਚ ਲੰਡਨ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਪਰਤੇ ਹਨ। ਵਿਰਾਟ ਅਤੇ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੈਕੇਸ਼ਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਪਰ ਹਾਲ ਹੀ ’ਚ ਜਦੋਂ ਦੋਵੇਂ ਲੰਡਨ ਵੈਕੇਸ਼ਨ ਤੋਂ ਮੁੰਬਈ ਵਾਪਸ ਆਏ ਤਾਂ ਅਨੁਸ਼ਕਾ ਸ਼ਰਮਾ ਨੂੰ ਸੋਸ਼ਲ ਮੀਡੀਆ ’ਤੇ ਯੂਜ਼ਰਜ਼ ਨੇ ਬੁਰੀ ਤਰ੍ਹਾਂ ਟ੍ਰੋਲ ਕੀਤਾ।

ਵਿਰਾਟ ਕੋਹਲੀ ਨਾਲ ਪੋਜ਼ ਦਿੰਦਿਆਂ ਲੜਖੜਾ ਗਈ ਅਨੁਸ਼ਕਾ ਸ਼ਰਮਾ

ਹਾਲ ਹੀ ‘ਚ ਜਦੋਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੂੰ ਪੈਪਰਾਜ਼ੀ ਨੇ ਆਪਣੇ ਕੈਮਰੇ ’ਚ ਕੈਦ ਕਰ ਲਿਆ। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਅਨੁਸ਼ਕਾ ਸ਼ਰਮਾ ਪਹਿਲਾਂ ਤਾਂ ਵਿਰਾਟ ਕੋਹਲੀ ਨਾਲ ਗੱਲ ਕਰ ਰਹੀ ਹੈ ਪਰ ਅਚਾਨਕ ਦੂਜੇ ਪਾਸੇ ਆ ਕੇ ਪੋਜ਼ ਦੇਣ ਲੱਗਦੀ ਹੈ ਤਾਂ ਉਹ ਲੜਖੜਾ ਖਾ ਜਾਂਦੀ ਹੈ। ਅਨੁਸਕਾ ਸ਼ਰਮਾ ਏਅਰਪੋਰਟ ’ਤੇ ਪਤੀ ਵਿਰਾਟ ਨਾਲ ਪੋਜ਼ ਦਿੰਦੀ ਹੋਈ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ ਪਰ ਸੋਸ਼ਲ ਮੀਡੀਆ ’ਤੇ ਉਸ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਹੈ ਕਿ ਅਨੁਸਕਾ ਨੇ ਡਰਿੰਕ ਕੀਤੀ ਹੋਈ ਹੈ।

ਯੂਜ਼ਰਜ਼ ਨੇ ਅਨੁਸ਼ਕਾ ਸ਼ਰਮਾ ਨੂੰ ਕੀਤਾ ਟ੍ਰੋਲ

ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਜ਼ ਇੰਸਟਾਗ੍ਰਾਮ ’ਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੁਝ ਯੂਜ਼ਰਜ਼ ਵਿਰਾਟ ਅਤੇ ਅਨੁਸ਼ਕਾ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਲਈ ਕੁਝ ਯੂਜ਼ਰਜ਼ ਨੂੰ ਲੱਗਦਾ ਹੈ ਕਿ ਅਨੁਸ਼ਕਾ ਸ਼ਰਾਬੀ ਹੈ। ਇਕ ਯੂਜਰ ਨੇ ਕੁਮੈਂਟ ਕਰਦਿਆਂ ਲਿਖਿਆ, ‘ਕੀ ਇਹ ਸ਼ਰਾਬੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਡਰਿੰਕ ਕੀਤੀ ਹੋਈ ਹੈ।’

ਲੰਬੇ ਸਮੇਂ ਬਾਅਦ ਫਿਲਮੀ ਪਰਦੇ ’ਤੇ ਵਾਪਸੀ ਕਰ ਰਹੀ ਹੈ ਅਨੁਸ਼ਕਾ ਸ਼ਰਮਾ

ਅਨੁਸ਼ਕਾ ਸ਼ਰਮਾ ਦੀ ਪਰਦੇ ’ਤੇ ਆਖ਼ਰੀ ਫਿਲਮ ‘ਜਜ਼ੀਰੋ‘ ਸੀ। ਇਸ ’ਚ ਅਨੁਸ਼ਕਾ ਤੋਂ ਇਲਾਵਾ ਸਾਹਰੁਖ ਖ਼ਾਨ ਅਤੇ ਕੈਟਰੀਨਾ ਕੈਫ ਵੀ ਮੁੱਖ ਭੂਮਿਕਾਵਾਂ ’ਚ ਸਨ। ਇਸ ਫਿਲਮ ਤੋਂ ਚਾਰ ਸਾਲ ਬਾਅਦ ਹੁਣ ਅਨੁਸ਼ਕਾ ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਉਸ ਦੀ ਫਿਲਮ ਸਤੰਬਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਉਹ ਮਹਿਲਾ ਕਿ੍ਰਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।

Posted By: Harjinder Sodhi