ਨਵੀਂ ਦਿੱਲੀ, ਜੇਐੱਨਐੱਨ : Virushka Photo: ਕੋਰੋਨਾ ਕਾਲ ਦੌਰਾਨ ਯੂਏਈ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਯੋਜਨ ਹੋਇਆ ਹੈ। ਇਸ ਵਾਰ ਮੈਦਾਨ 'ਚ ਖਿਡਾਰੀ ਹਨ ਪਰ ਚੀਅਰਜ਼ ਕਰਨ ਲਈ ਦਰਸ਼ਕ ਨਹੀਂ ਹਨ। ਪਰ ਇਸ ਦੀ ਕਮੀ ਪਲੇਅਰਜ਼ ਦੇ ਪਰਿਵਾਰ ਵਾਲੇ ਪੂਰਾ ਕਰ ਰਹੇ ਹਨ।

ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੌਰ (RCB) ਨੂੰ ਸਪੋਰਟ ਕਰਨ ਲਈ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਉੱਥੇ ਪਹੁੰਚ ਗਈ ਹੈ। ਇਸ ਦੌਰਾਨ ਵਿਰਾਟ ਦੇ ਜ਼ ਬਰਦਸਤ ਖੇਡ ਨਾਲ-ਨਾਲ ਰੋਮਾਂਸ ਵੀ ਦੇਖਣ ਨੂੰ ਮਿਲਣ ਰਿਹਾ ਹੈ।

ਕੁਝ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਇਕ ਤਸਵੀਰ ਸਾਂਝੀ ਕੀਤੀ ਸੀ। ਇਸ 'ਚ ਆਰਸੀਬੀ ਦੇ ਖਿਡਾਰੀਆਂ ਨਾਲ ਨਜ਼ਰ ਆ ਰਹੀ ਸੀ ਪਰ ਹੁਣ ਇਕ ਤਸਵੀਰ ਸਾਹਮਣੇ ਆਈ ਹੈ। ਇਸ 'ਚ ਪਤੀ ਵਿਰਾਟ ਕੋਹਲੀ ਨਾਲ ਸਮੁੰਦਰ 'ਚ ਦਿਖ ਰਹੀ ਹੈ। ਦੋਵਾਂ 'ਚ ਦੀਆਂ ਨਜ਼ਦੀਕੀਆਂ ਨੂੰ ਤਸਵੀਰ ਰਾਹੀਂ ਸਮਝਿਆ ਜਾ ਸਕਦਾ ਹੈ। ਖਾਸ ਗੱਲ ਹੈ ਕਿ ਫੋਟੋ ਨਾਲ ਫੋਟੋਗ੍ਰਾਫਰ ਦੀ ਵੀ ਤਾਰੀਫ ਹੋ ਰਹੀ ਹੈ। ਇਹ ਫੋਟੋਗ੍ਰਾਫਰ ਕੋਈ ਹੋਰ ਨਹੀਂ ਬਲਕਿ ਵਿਰਾਟ ਦੇ ਟੀਮਮੇਟ ਤੇ ਸਾਊਥ ਅਫਰੀਕਨ ਖਿਡਾਰੀ ਏਬੀ ਡਿਵੀਲੀਅਰਸ ਹੈ। ਵਿਰਾਟ ਨੇ ਇਹ ਫੋਟੋ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਏਬੀ ਨੂੰ ਫੋਟੋ ਕ੍ਰੈਡਿਟ ਵੀ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਆਈਪੀਐੱਲ ਦੌਰਾਨ ਵਿਰਾਟ ਕੋਹਲੀ ਦੀ ਟੀਮ ਦਾ ਪ੍ਰਦਰਸ਼ਨ ਹਾਲੇ ਤਕ ਕਾਫੀ ਚੰਗਾ ਰਿਹਾ ਹੈ। ਪਿਛਲੇ ਮੈਚ 'ਚ ਆਰਸੀਬੀ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ ਹੈ। ਇਸ ਜਿੱਤ ਨਾਲ ਉਹ ਸਕੋਰ ਬੋਰਡ 'ਚ ਤੀਜੇ ਨੰਬਰ 'ਤੇ ਹਨ। ਖੁਦ ਵਿਰਾਟ ਕੋਹਲੀ ਦਾ ਬੱਲਾ ਵੀ ਇਸ ਸੀਜ਼ਨ 'ਚ ਬੋਲ ਰਿਹਾ ਹੈ। ਪਲੇਟਆਫ 'ਚ ਪਹੁੰਚਣ ਲਈ ਉਨ੍ਹਾਂ ਦੀ ਟੀਮ ਮੁਖੀ ਦਾਅਵੇਦਾਰ ਮੰਨੀ ਜਾ ਰਹੀ ਹੈ।

Posted By: Ravneet Kaur