Anurag Kashyap Metoo Case ਜੇਐੱਨਐੱਨ, ਨਵੀਂ ਦਿੱਲੀ : ਫਿਲਮ ਇੰਡਸਟਰੀ ਦੀ ਇਕ ਐਕਟ੍ਰੈੱਸ ਨੇ ਅਨੁਰਾਗ ਕਸ਼ਯਪ ਦੇ ਖ਼ਿਲਾਫ਼ ਜਿਨਸੀ ਬਦਸਲੂਕੀ ਸਮੇਤ ਕਈ ਦੋਸ਼ ਲਗਾਉਂਦੇ ਹੋਏ ਐੱਫਆਈਆਰ ਦਰਜ ਕੀਤੀ ਹੈ।

ਇਸ ਦੇ ਇਲਾਵਾ ਐਕਟ੍ਰੈੱਸ ਨੇ ਸੋਸ਼ਲ ਮੀਡੀਆ 'ਤੇ ਵੀ ਮੁਹਿੰਮ ਚਲਾਈ ਹੈ ਤੇ ਲਗਾਤਰ ਦੋਸ਼ ਲਗਾ ਰਹੀ ਹੈ ਤੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ। ਹੁਣ ਇਸ ਕੇਸ 'ਚ ਕਈ ਸੈਲੇਬ੍ਰਿਟੀ ਦੇ ਬਾਅਦ ਕ੍ਰਿਕਟਰ ਰਹੇ ਇਰਫਾਨ ਪਠਾਨ ਦੀ ਵੀ ਐਂਟਰੀ ਹੋ ਗਈ ਹੈ।

ਦਰਅਸਲ ਅਨੁਰਾਗ ਕਸ਼ਯਪ ਦੇ ਖ਼ਿਲਾਫ਼ ਲਗਾਤਾਰ ਟਵੀਟ ਕਰਨ ਦੇ ਬਾਅਦ ਐਕਟ੍ਰੈੱਸ ਨੇ ਇਸ ਕੇਸ 'ਚ ਇਰਫਾਨ ਪਠਾਨ ਦਾ ਵੀ ਜ਼ਿਕਰ ਕੀਤਾ ਹੈ। ਐਕਟ੍ਰੈੱਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕੇਸ ਦੇ ਪ੍ਰਸੰਗ 'ਚ ਇਰਫਾਨ ਪਠਾਨ ਨਾਲ ਵੀ ਗੱਲ ਕੀਤੀ ਸੀ. ਪਾਇਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਟਵੀਟ 'ਚ ਲਿਖਿਆ ਹੈ-ਮੈਂ ਇਰਫਾਨ ਪਠਾਨ ਨੂੰ ਇਹ ਨਹੀਂ ਦੱਸਿਆ ਸੀ ਕਿ ਅਨੁਰਾਗ ਕਸ਼ਯਪ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਪਰ, ਨਾਲ ਮੇਰੀ ਗੱਲਬਾਤ ਦੇ ਬਾਰੇ 'ਚ ਮੈਂ ਇਰਫਾਨ ਪਠਾਨ ਨੂੰ ਸਭ ਕੁਝ ਦੱਸ ਦਿੱਤਾ ਸੀ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ, ਪਰ ਅਜੇ ਉਹ ਕੁਝ ਨਹੀਂ ਬੋਲ ਰਹੇ। ਉਹ ਮੇਰਾ ਵਧੀਆ ਦੋਸਤ ਹੋਣ ਦਾ ਦਾਅਵਾ ਕਰਦੇ ਹਨ।

Posted By: Sarabjeet Kaur