ਨਵੀਂ ਦਿੱਲੀ, ਜੇਐੱਨਐੱਨ : ਅਨੁਪਮ ਖੇਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਸਮਾਜਿਕ ਤੇ ਰਾਜਨੀਤਕ ਮੁੱਦਿਆਂ 'ਤੇ ਆਪਣੀ ਟਿੱਪਣੀ ਕਰਦੇ ਰਹਿੰਦੇ ਹਨ। ਖਾਸ ਕਰਕੇ ਅਜਿਹੇ ਮੁੱਦੇ ਜੋ ਸਰਕਾਰ ਤੇ ਦੇਸ਼ ਨਾਲ ਜੁੜੇ ਹੋਣ। ਕਈ ਵਾਰ ਉਨ੍ਹਾਂ ਦੀ ਟ੍ਰੋਲਿੰਗ ਵੀ ਹੁੰਦੀ ਹੈ ਅਨੁਪਮ ਜਵਾਬ ਦੇਣ 'ਚ ਮਾਹਿਰ ਹਨ। ਫਿਲਹਾਲ ਅਨੁਪਮ ਕਾਂਗਰਸ ਨੇਤਾ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨਾਲ ਟਵਿੱਟਰ 'ਤੇ ਉਲਝ ਗਏ। ਸ਼ਸ਼ੀ ਨੇ ਅਨੁਪਮ ਦੇ ਇਕ ਪੁਰਾਣੇ ਟਵੀਟ ਨੂੰ ਰੀਟਵੀਟ ਕਰ ਕੇ ਉਨ੍ਹਾਂ ਨੂੰ ਘੇਰਿਆ ਤਾਂ ਅਨੁਪਮ ਨੇ ਸ਼ਸ਼ੀ ਨੂੰ ਦਿਮਾਗੀ ਰੂਪ ਤੋਂ ਕੰਗਾਲ ਕਹਿ ਦਿੱਤਾ। ਅਨੁਪਮ ਖੇਰ ਨੇ 2012 'ਚ ਇਕ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਐਡਵਰਡ ਅਬੇ ਦੇ ਇਕ ਕਥਨ ਨੂੰ ਲਿਖਿਆ ਸੀ ਜਿਸ ਦਾ ਅਨੁਵਾਦ ਹੈ-ਇਕ ਦੇਸ਼ ਭਗਤ ਨੂੰ ਹਮੇਸ਼ਾ ਆਪਣੀ ਸਰਕਾਰ ਤੋਂ ਆਪਣੇ ਦੇਸ਼ ਦੀ ਹਿਜ਼ਾਫਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 2012 'ਚ ਦੇਸ਼ 'ਚ ਯੂਪੀਏ ਦੀ ਸਰਕਾਰ ਸੀ। ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸ਼ਸ਼ੀ ਥਰੂਰ ਨੇ ਮਾਰਕ ਟੇਵਿਨ ਦਾ ਕਥਨ ਲਿਖਿਆ ਤੇ ਕਿਹਾ- ਸ਼ੁਕਰੀਆ ਅਨੁਪਮ ਖੇਰ ਤੁਹਾਡੇ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ। ਆਪਣੇ ਦੇਸ਼ ਦਾ ਹਮੇਸ਼ਾ ਸਾਥ ਦੇਣਾ ਤੇ ਜਦੋਂ ਜ਼ਰੂਰਤ ਪਵੇ ਤਾਂ ਸਰਕਾਰ ਦਾ ਸਾਥ ਦੇਣਾ ਦੇਸ਼ਭਗਤੀ ਹੈ।

ਸ਼ਸ਼ੀ ਦੇ ਇਸ ਟਵੀਟ 'ਤੇ ਅਨੁਪਮ ਖੇਰ ਨੇ ਲਿਖਿਆ-ਪ੍ਰਿਆ ਸ਼ਸ਼ੀ ਥਰੂਰ ਤੁਸੀਂ ਮੇਰੇ ਸਾਰੇ ਟਵੀਟ ਨੂੰ ਲੱਭ ਲਿਆ। ਅੱਜ ਉਸ 'ਤੇ ਟਿੱਪਣੀ ਕੀਤੀ। ਇਹ ਨਾ ਸਿਰਫ਼ ਤੁਹਾਡੀ ਬੇਰੁਜ਼ਗਾਰੀ ਤੇ ਦਿਮਾਗੀ ਕੰਗਾਲੀ ਦਾ ਪ੍ਰਮਾਣ ਹੈ ਬਲਕਿ ਤੁਸੀਂ ਇਨਸਾਨੀ ਤੌਰ 'ਤੇ ਕਿੰਨੇ ਗੁਰ ਚੁੱਕੇ ਹਨ ਇਸ ਦਾ ਵੀ ਸਬੂਤ ਹੈ।

Posted By: Ravneet Kaur