ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਸਤੀਸ ਕੌਸ਼ਿਕ ਨੇ ਚਾਰ ਦਹਾਕਿਆਂ ਤਕ ਹਿੰਦੀ ਸਿਨੇਮਾ ’ਤੇ ਰਾਜ਼ ਕੀਤਾ ਹੈ। ਸਤੀਸ਼ ਦੀ 9 ਮਾਰਚ 2023 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਤੀਸ਼ ਦੇ ਦੇਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ ’ਚ ਹੈ। ਅਦਾਕਾਰ ਦੇ ਦੇਹਾਂਤ ਨਾਲ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤ ਅਨੁਪਮ ਖੇਰ ਦਾ ਦਿਲ ਟੁੱਟ ਗਿਆ ਹੈ। ਅਨੁਪਮ ਅਜੇ ਵੀ ਇਹ ਵਿਸ਼ਵਾਸ ਨਹੀਂ ਕਰ ਰਹੇ ਹਨ ਕਿ ਉਨ੍ਹਾਂ ਦੀ ਅਤੇ ਸਤੀਸ਼ ਦੀ 45 ਸਾਲਾਂ ਦੀ ਦੋਸਤੀ ਹੁਣ ਨਹੀਂ ਰਹੀ।

ਅਨੁਪਮ ਖੇਰ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਆਪਣਾ ਦਰਦ ਬਿਆਨ ਕਰ ਚੁੱਕੇ ਹਨ। ਅਜਿਹੇ ’ਚ ਬੀਤੇ ਦਿਨੀਂ ਉਹ ਸਤੀਸ਼ ਦੀ ਆਤਮਾ ਦੀ ਸ਼ਾਂਤੀ ਲਈ ਕੋਲਕਾਤਾ ਦੇ ਕਾਲੀਘਾਟ ਮੰਦਰ ਗਏ ਸਨ। ਤੇ ਸੋਮਵਾਰ ਨੂੰ ਮੁੰਬਈ ’ਚ ਸਤੀਸ਼ ਕੌਸ਼ਿਕ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਅਨੁਪਮ ਖੇਰ ਨੇ ਵੀ ਪ੍ਰਾਰਥਨਾ ਸਭਾ ਵਿਚ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਹੀ ਹੁਣ ਅਨੁਪਮ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਭਾਵੁਕ ਕੈਪਸ਼ਨ ਲਿਖੀ ਹੈ।

ਦੋਸਤ ਨੂੰ ਯਾਦ ਕਰਕੇ ਕੀਤੀ ਪੋਸਟ

ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਨੂੰ ਉਨ੍ਹਾਂ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਹੀ ਇਸ ਵੀਡੀਓ ਦੇ ਬੈਕਗ੍ਰਾਊਂਡ ’ਚ ਗੀਤ ‘ਇਸ ਜ਼ਿੰਦਗੀ ਕੇ ਦਿਨ ਕਿਤਨੇ ਕਮ ਹੈ’ ਚੱਲ ਰਿਹਾ ਹੈ।

ਇਸ ਵੀਡੀਓ ਨਾਲ ਲਿਖੀ ਭਾਵੁਕ ਕੈਪਸ਼ਨ

ਅਨੁਪਮ ਖੇਰ ਨੇ ਆਪਣੀ ਇਸ ਵੀਡੀਓ ਨਾਲ ਇਕ ਭਾਵੁਕ ਕੈਪਸ਼ਨ ਲਿਖੀ ਹੈ। ਅਦਾਕਾਰ ਨੇ ਲਿਖਿਆ, ‘ਜਾ..ਤੁਝੇ ਮਾਫ਼ ਕੀਆ ਕਰੋ। ਮੈਨੂੰ ਇਕੱਲਿਆਂ ਛੱਡ ਕੇ ਜਾਣ ਲਈ। ਲੋਕਾਂ ਦੇ ਹਾਸਿਆਂ ਵਿਚ ਤੈਨੂੰ ਜ਼ਰੂਰ ਲੱਭਾਂਗਾ ਪਰ ਸਾਡੀ ਦੋਸਤੀ ਨੂੰ ਹਰ ਕੋਈ ਯਾਦ ਕਰੇਗਾ! ਅਲਵਿਦਾ ਮੇਰੇ ਦੋਸਤ! ਪਿੱਛੇ ਤੇਰਾ ਪਸੰਦੀਦਾ ਗੀਤ ਲੱਗਿਆ ਹੈ! ਤੂੰ ਵੀ ਕਿਆ ਯਾਦ ਕਰੇਂਗਾ !! ਓਮ ਸ਼ਾਂਤੀ।’ ਅਨੁਪਮ ਖੇਰ ਦੀ ਇਸ ਪੋਸਟ ’ਤੇ ਯੂਜ਼ਰਜ਼ ਲਗਾਤਾਰ ਕੁਮੈਂਟ ਕਰ ਰਹੇ ਹਨ।

Posted By: Harjinder Sodhi