v> ਫਿਲਮਕਾਰ ਅਨੁਭਵ ਸਿਨਹਾ ਦਾ ਧਿਆਨ ਹੁਣ ਸਮਾਜਿਕ ਮੁੱਦਿਆਂ 'ਤੇ ਕੇਂਦਰਤ ਫਿਲਮਾਂ 'ਤੇ ਹੈ। 'ਮੁਲਕ' ਵਿਚ ਉਨ੍ਹਾਂ ਨੇ ਇਕ ਮੁਸਲਿਮ ਪਰਿਵਾਰ ਦੀ ਆਤਮ ਸਨਮਾਨ ਹਾਸਲ ਕਰਨ ਦੀ ਦਿ੍ੜ੍ਹਤਾ ਨੂੰ ਬਿਆਨ ਕੀਤਾ ਸੀ, ਜਦਕਿ 'ਆਰਟੀਕਲ 15' ਵਿਚ ਸਮਾਨਤਾ ਦੇ ਅਧਿਕਾਰ ਨੂੰ ਪੇਸ਼ ਕੀਤਾ। ਉਨ੍ਹਾਂ ਦੀ ਅਗਲੀ ਫਿਲਮ 'ਥੱਪੜ' ਹੈ। ਇਹ ਫਿਲਮ ਵੀ ਸਮਾਜਿਕ ਵਿਸ਼ੇ 'ਤੇ ਕੇਂਦਰਤ ਹੈ। ਫਿਲਮ 'ਚ ਤਾਪਸੀ ਪੰਨੂ ਅਹਿਮ ਭੂਮਿਕਾ 'ਚ ਹੈ। ਉਨ੍ਹਾਂ ਦੇ ਆਪੋਜ਼ਿਟ ਪਾਵੇਲ ਗੁਲਾਟੀ ਹੋਣਗੇ। ਪਾਵੇਲ ਨੂੰ ਲਾਂਚ ਕਰਨ ਦੀ ਖ਼ਬਰ ਅਨੁਭਵ ਸਿਨਹਾ ਨੇ ਸ਼ਨਿਚਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਪਾਵੇਲ ਇਸ ਤੋਂ ਪਹਿਲਾਂ ਵੈੱਬ ਸ਼ੋਅ ਮੇਡ ਇਨ ਹੈਵਨ, ਹਕ ਸੇ 'ਚ ਨਜ਼ਰ ਆ ਚੁੱਕੇ ਹਨ। ਅਨੁਭਵ ਨੇ ਸੋਸ਼ਲ ਮੀਡੀਆ 'ਤੇ ਤਾਪਸੀ ਤੇ ਪਾਵੇਲ ਨਾਲ ਫੋਟੋ ਸਾਂਝੀ ਕਰਦਿਆਂ ਲਿਖਿਆ, 'ਮਿਲੋ ਪਾਵੇਲ ਗੁਲਾਟੀ ਨਾਲ। ਅੱਜ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਜਨਮ ਦਿਨ ਵੀ ਹੈ।' ਇਹ ਫਿਲਮ ਅਗਲੇ ਸਾਲ ਛੇ ਮਾਰਚ ਨੂੰ ਰਿਲੀਜ਼ ਹੋਵੇਗੀ।

Posted By: Sukhdev Singh