ਜੇਐਨਐਨ, ਨਵੀਂ ਦਿੱਲੀ : ਇੰਡੀਅਨ ਆਈਡਲ ਦੇ ਜੱਜ ਅਨੂ ਮਲਿਕ ਤਿੰਨ ਹਫ਼ਤਿਆਂ ਦੀ ਬ੍ਰੇਕ 'ਤੇ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਖ਼ਿਲਾਫ਼ ਯੂਜਰ ਗੁੱਸੇ ਦਾ ਇਜ਼ਹਾਰ ਕਰ ਰਹੇ ਸਨ। ਅਨੂ ਮਲਿਕ 'ਤੇ ਕਈ ਔਰਤਾਂ ਨੇ ਜਿਣਸੀ ਸੋਸ਼ਣ ਦਾ ਦੋਸ਼ ਲਾਇਆ ਹੈ। ਪਲੇਅਬੈਕ ਸਿੰਗਰ ਸੋਨਾ ਮੋਹਪਾਤਰਾ ਅਤੇ ਨੇਹਾ ਭਸੀਨ ਲਗਾਤਾਰ ਅਨੂ ਮਲਿਕ 'ਤੇ ਨਿਸ਼ਾਨਾ ਸਾਧ ਰਹੀ ਸੀ। ਸੋਨਾ ਨੇ ਕਈ ਵਾਰ ਟਵੀਟ ਕਰਕੇ ਲਿਖਿਆ ਕਿ ਅਨੂ ਮਲਿਕ ਇੰਡੀਅਨ ਆਈਡਲ ਦੇ ਜੱਜ ਬਣਨ ਦੇ ਲਾਇਕ ਨਹੀਂ ਹੈ। ਹੁਣ ਅਨੂ ਮਲਿਕ ਨੇ ਪਿੰਕਵਿਲਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਇਹ ਜਾਰੀ ਰਹਿੰਦਾ ਹੈ ਤਾਂ ਮੇਰੇ ਕੋਲ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ।

ਅਨੂ ਮਲਿਕ ਦਾ ਕਹਿਣਾ ਹੈ ਕਿ ਆਪਣਾ ਪੱਖ ਮਿਊਜ਼ਿਕ ਕੰਪੋਜ਼ਰ ਐਸੋਸੀਏਸ਼ਨ ਨੂੰ ਲਿਖ ਕੇ ਭੇਜ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਪੱਖ ਗਾਇਕ ਐਸੋਸੀਏਸ਼ਨ ਆਫ ਇੰਡੀਆ ਨੂੰ ਭੇਜ ਦਿੱਤਾ ਜਾਵੇ। ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਦਿਖਾਉਣ। ਮੈਂ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਮੇਰੇ ਖ਼ਿਲਾਫ਼ ਚਲ ਰਹੀ ਮੁਹਿੰਮ ਅਤੇ ਮਾੜੀ ਭਾਵਨਾ ਨਾਲ ਲਗਾਏ ਜਾ ਰਹੇ ਦੋਸ਼ ਬਰਦਾਸ਼ਤ ਨਹੀਂ ਹਨ। ਇਨ੍ਹਾਂ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ। ਮੈਂ ਹੁਣ ਇਨ੍ਹਾਂ ਦੋਸ਼ਾਂ ਤੋਂ ਆਪਣੇ ਨਾਂ ਨੂੰ ਮੁਕਤ ਕਰਾਉਣਾ ਚਾਹੁੰਦਾ ਹਾਂ ਅਤੇ ਸਾਫ਼ ਦਿਲੋ ਦਿਮਾਗ ਨਾਲ ਵਾਪਸ ਆਉਣਾ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਅਨੂ ਮਲਿਕ ਨੇ ਇਕ ਓਪਨ ਲੈਟਰ ਵੀ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਸੋਨਾ ਨੇ ਅਨੂ ਮਲਿਕ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਮੋਰਚਾ ਖੋਲਿਆ ਸੀ।

Posted By: Tejinder Thind