ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਫਿਲਮ ਇੰਡਸਟਰੀ ਦੇ ਫਿਲਮ ਨਿਰਮਾਤਾ ਅਨਿਲ ਸੂਰੀ ਦਾ ਦੇਹਾਂਤ ਹੋ ਗਿਆ। ਅਨਿਲ ਸੂਰੀ ਦੀ ਮੌਤ 77 ਸਾਲ ਦੀ ਉਮਰ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਕਾਰਨ ਹੋਇਆ ਹੈ। ਅਨਿਲ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਭਰਾ ਰਾਜੀਵ ਸੂਰੀ ਨੇ ਕੀਤੀ। ਅਨਿਲ ਸੂਰੀ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਸੁਪਰਹਿੱਟ ਤੇ ਯਾਦਗਾਰੀ ਫਿਲਮਾਂ ਦਿੱਤੀਆਂ ਹਨ।

ਅਨਿਲ ਸੂਰੀ ਨੇ ਭਰਾ ਰਾਜੀਵ ਸੂਰੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਨਿਲ ਦੀ ਸਿਹਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਨੂੰ ਪਹਿਲਾਂ ਲੀਲਾਵਤੀ ਤੇ ਫਿਰ ਹਿੰਦੂਜਾ ਹਸਪਤਾਲ ਲਿਜਾਇਆ ਗਿਆ ਸੀ ਪਰ ਦੋਵਾਂ ਹਸਪਤਾਲਾਂ 'ਚ ਉਨ੍ਹਾਂ ਨੂੰ ਬੈੱਡ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਨਿਲ ਨੂੰ ਐਡਵਾਂਸ ਮਲਟੀਸਪੈਸ਼ਿਲਟੀ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਨੂੰ ਬੁੱਧਵਾਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਤੇ ਸ਼ੁੱਕਰਵਾਰ ਸ਼ਾਮ ਲਗਪਗ 7 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ।

ਅਨਿਲ ਸੂਰੀ ਫਿਲਮ 'ਕਰਮਯੋਗੀ' ਦੇ ਨਿਰਮਾਤਾ ਸਨ। ਇਹ ਫਿਲਮ ਕਾਫੀ ਹਿੱਟ ਹੋਈ ਸੀ। ਇਸ ਫਿਲਮ 'ਚ ਰਾਜ ਕਪੂਰ, ਜਤਿੰਦਰ ਤੇ ਰੇਖਾ ਨੇ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਬਣਾਈ 'ਰਾਜ ਤਿਲਕ' ਵੀ ਸਿਨੇਮਾਘਰਾਂ 'ਚ ਖ਼ੂਬ ਚੱਲੀ ਸੀ। ਇਸ ਵਿਚ ਸੁਨੀਲ ਦੱਤ, ਰਾਜ ਕੁਮਾਰ, ਹੇਮਾ ਮਾਲਿਨੀ, ਧਰਮਿੰਦਰ, ਰੀਨਾ ਰਾਏ, ਸਾਰਿਕਾ ਤੇ ਕਮਲ ਹਾਸਨ ਨੇ ਐਕਟਿੰਗ ਕੀਤੀ ਸੀ।

Posted By: Susheel Khanna