ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦ ਈਯਰ-2' ਤੋਂ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੀ ਅਭਿਨੇਤਰੀ ਅਨੰਨਿਆ ਪਾਂਡੇ ਫਿਲਮ ਰਿਲੀਜ਼ ਹੋਣ ਦੇ ਤੁਰੰਤ ਬਾਅਦ ਹੀ ਆਪਣੇ ਕਰੀਅਰ ਦੀ ਦੂਜੀ ਫਿਲਮ 'ਪਤੀ, ਪਤਨੀ ਔਰ ਵੋ' ਦੀ ਸ਼ੂਟਿੰਗ ਵਿਚ ਜੁਟ ਗਈ ਸੀ। ਵੈਸੇ ਡੈਬਿਊ ਫਿਲਮ ਵਿਚ ਅਦਾਕਾਰੀ ਲਈ ਅਨੰਨਿਆ ਦੀ ਬਤੌਰ ਨਵੇਂ ਕਲਾਕਾਰ ਵਜੋਂ ਤਾਰੀਫ਼ ਵੀ ਹੋਈ ਸੀ। ਫਿਲਹਾਲ, ਅਭਿਨੇਤਰੀ ਨੇ ਆਪਣੀ ਦੂਜੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਇਸੇ ਨਾਲ ਜੁੜਿਆ ਇਕ ਕਿੱਸਾ ਵੀ ਸਾਹਮਣੇ ਆਇਆ ਹੈ। ਹਾਲ ਹੀ ਵਿਚ ਅਨੰਨਿਆ ਨੇ ਦੱਸਿਆ, 'ਪਤੀ, ਪਤਨੀ ਔਰ ਵੋ' ਦੀ ਸ਼ੂਟਿੰਗ ਦੌਰਾਨ ਮੈਂ ਕਾਰਤਿਕ ਆਰੀਅਨ ਨਾਲ ਇਕ ਸੀਨ ਦਾ ਸ਼ਾਟ ਦੇ ਰਹੀ ਸੀ। ਇਸ ਵਿਚ ਇਕ ਵੀ ਲਾਈਨ ਦਾ ਸੰਵਾਦ ਨਹੀਂ ਸੀ ਅਤੇ ਮੈਨੂੰ ਸਿਰਫ਼ ਕਾਰਤਿਕ ਦੀਆਂ ਗੱਲਾਂ ਚਿਹਰੇ ਤੋਂ ਪ੍ਰਤੀਕਿਰਿਆ ਦੇਣੀ ਸੀ। ਇਹ ਮੇਰੇ ਲਈ ਸ਼ੂਟਿੰਗ ਦਾ ਸਭ ਤੋਂ ਮੁਸ਼ਕਲ ਹਿੱਸਾ ਸੀ। ਹਾਲਾਂਕਿ, ਸ਼ਾਟ ਪੂਰਾ ਹੋ ਗਿਆ। ਅਸੀਂ ਆਮ ਦਿਨਾਂ ਦੀ ਤਰ੍ਹਾਂ ਹੀ ਆਪਣਾ ਕੰਮ ਕੀਤਾ ਸੀ। ਉਦੋਂ ਬ੍ਰੇਕ ਦੌਰਾਨ ਮੁਦੱਸਰ ਸਰ ਮੇਰੇ ਕੋਲ ਆਏ ਅਤੇ ਉਨ੍ਹਾਂ ਮੇਰੇ ਹੱਥ ਵਿਚ 500 ਰੁਪਏ ਦਾ ਨੋਟ ਰੱਖਦੇ ਹੋਏ ਕਿਹਾ ਕਿ ਮੈਨੂੰ ਤੁਹਾਡਾ ਸ਼ਾਟ ਬੇਹੱਦ ਪਸੰਦ ਆਇਆ ਹੈ। ਇਹ ਕਿਸੇ ਵੀ ਨਵੇਂ ਕਲਾਕਾਰ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ। ਮੁਦੱਸਰ ਅਜ਼ੀਜ਼ ਨਿਰਦੇਸ਼ਿਤ ਇਹ ਫਿਲਮ 1978 ਵਿਚ ਆਈ ਇਸੇ ਨਾਂ ਦੀ ਫਿਲਮ ਦੀ ਰੀਮੇਕ ਹੈ। ਇਸ ਵਿਚ ਭੂਮੀ ਪੇਡਣੇਕਰ ਵੀ ਹਨ।

Posted By: Susheel Khanna