ਇਕ ਪਾਸੇ ਜਿੱਥੇ ਭਾਰਤੀ ਕਲਾਕਾਰ ਬਾਲੀਵੁੱਡ ਨਾਲ ਹਾਲੀਵੁੱਡ 'ਚ ਵੀ ਆਪਣੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਅਦਾਕਾਰਾ ਅਨੰਨਿਆ ਪਾਂਡੇ ਹਾਲੀਵੁੱਡ ਜਾ ਕੇ ਕੰਮ ਕਰਨ 'ਚ ਬਿਲਕੁਲ ਦਿਲਚਸਪੀ ਨਹੀਂ ਰੱਖਦੀ। ਕਰਨ ਜੌਹਰ ਦੇ ਬੈਨਰ ਹੇਠ ਬਣੀ ਫਿਲਮ 'ਸਟੂਡੈਂਟ ਆਫ ਦ ਯੀਅਰ 2' ਨਾਲ ਹਿੰਦੀ ਸਿਨੇਮਾ 'ਚ ਸ਼ੁਰੂਆਤ ਕਰਨ ਵਾਲੀ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ। ਉਹ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ਦੀ ਸ਼ੂਟਿੰਗ ਵੀ ਕਰ ਰਹੀ ਹੈ। ਇਕ ਪਾਸੇ ਉਹ ਕਾਰਤਿਕ ਆਰੀਅਨ ਨਾਲ 1978 'ਚ ਆਈ ਫਿਲਮ 'ਪਤੀ ਪਤਨੀ ਔਰ ਵੋ' ਦੀ ਰੀਮੇਕ ਕਰ ਰਹੀ ਹੈ, ਤਾਂ ਉੱਥੇ ਈਸ਼ਾਨ ਖੱਟਰ ਨਾਲ ਉਹ ਉਹ ਫਿਲਮ 'ਖਾਲੀ ਪੀਲੀ' ਵਿਚ ਵੀ ਨਜ਼ਰ ਆਵੇਗੀ। ਚੰਕੀ ਪਾਂਡੇ ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਅਨੰਨਿਆ ਦੂਜੇ ਕਲਾਕਾਰਾਂ ਵਾਂਗ ਹਾਲੀਵੁੱਡ ਦਾ ਸੁਪਨਾ ਨਹੀਂ ਦੇਖਦੀ। ਉਹ ਬੇਸ਼ੱਕ ਵਧੀਆ ਅੰਗਰੇਜ਼ੀ ਬੋਲਦੀ ਹੈ, ਪਰ ਹਿੰਦੀ ਵੀ ਓਨੀ ਹੀ ਵਧੀਆ ਬੋਲਦੀ ਹੈ ਤੇ ਉਸ ਦਾ ਦਿਲ ਭਾਰਤੀ ਹੈ।

Posted By: Sarabjeet Kaur