ਨਵੀਂ ਦਿੱਲੀ : ਵਰਲਡ ਕੱਪ 2019 ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਨੇ ਵਰਲਡ ਕੱਪ ਵਿਜੇਤਾ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਸੁਪਰਓਵਰ 'ਚ ਕਾਂਟੇ ਦੀ ਟੱਕਰ ਦੇ ਕੇ ਇੰਗਲੈਂਡ ਨਾ ਸਿਰਫ ਮੈਚ ਜਿੱਤਿਆ ਬਲਕਿ ਲੋਕਾਂ ਦਾ ਦਿਲ ਵੀ ਜਿੱਤ ਲਿਆ। ਮੈਚ ਇੰਨਾ ਰੋਮਾਂਚਕ ਸੀ ਕਿ ਇੰਗਲੈਂਡ ਦੀ ਜਿੱਤ ਨਾਲ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਟਵਿੱਟਰ 'ਤੇ ਪੋਸਟਾਂ ਦਾ ਹੱੜ੍ਹ ਆ ਗਿਆ। ਇੰਗਲੈਂਡ ਦੀ ਜਿੱਤ ਦੀ ਖੁਸ਼ੀ 'ਚ ਕਈ ਬਾਲੀਵੁੱਡ ਸੈਲੀਬ੍ਰਿਟੀ ਵੀ ਸ਼ਾਮਲ ਹੋਏ।

ਦਰਅਸਲ, ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਹੈ ਤੇ ਇਸ ਗੱਲ ਦੀ ਖੁਸ਼ੀ ਟੀਮ ਪਲੇਅਰਸ ਦੇ ਚਹਿਰੇ 'ਤੇ ਸਾਫ਼ ਨਜ਼ਰ ਆ ਰਹੀ ਹੈ, ਪਰ ਉਹ ਖੁਸ਼ੀ ਭਾਰਤ 'ਚ ਵੀ ਲੋਕਾਂ ਦੇ ਚਹਿਰੇ 'ਤੇ ਨਜ਼ਰ ਆਈ। ਅਮਿਤਾਭ ਬਚਨ ਤੋਂ ਲੈ ਕੇ ਅਨੁਪਮ ਖੇਰ ਤਕ ਕਈ ਬਾਲੀਵੁੱਡ ਦਿੱਗਜ਼ਾਂ ਨੇ ਗੇਮ ਦੀ ਤਾਰੀਫ ਕੀਤੀ ਤੇ ਇੰਗਲੈਂਡ ਨੂੰ ਜਿੱਤ ਦੀ ਵਧਾਈ ਦਿੱਤੀ।

ਜਾਣੋ ਕਿੰਨੇ ਕੀ ਕਿਹਾ:

ਅਮਿਤਾਭ ਨੇ ਟਵੀਟ ਕਰ ਲਿਖਿਆ ਕੁਝ ਦਿਨਾਂ 'ਚ ਸਪੋਰਟਸ ਦੀ ਦੁਨੀਆ 'ਚ ਬਹੁਤ ਸਾਰੇ ਹਿਮਤੀ ਹਾਰੇ ਹਨ। ਭਾਰਤ ਨੇ ਚੰਗਾ ਖੇਡਿਆ... ਨਿਊਜ਼ੀਲੈਂਡ ਨੇ ਚੰਗਾ ਖੇਡਿਆ... ਫੇਡਰਰ ਨੇ ਚੰਗਾ ਖੇਡਿਆ।

ਬਾਲੀਵੁੱਡ ਅਦਾਕਾਰ ਸਿਧਾਰਧ ਮਲਹੋਤਰਾ ਨੇ ਲਿਖਿਆ, ਕੀ ਗਜ਼ਬ ਦਾ ਮੈਚ ਸੀ। ਦੋਵਾਂ ਵੱਲੋਂ ਬੇੱਹਦ ਗੰਭੀਰ, ਕ੍ਰੇਜੀ, ਪਾਗਲ, ਭਾਵੁੱਕ।

ਬਾਲੀਵੁੱਡ ਅਦਾਕਾਰਾ ਤਾਪਸੀ ਪਨੂ ਨੇ ਵੀ ਇੰਗਲੈਂਡ ਦੀ ਜਿੱਤ ਜਾਹਰ ਕੀਤੀ। ਉਨ੍ਹਾਂ ਲਿਖਿਆ, ਇੰਗਲੈਂਡ ਨੇ ਵਰਲਡ ਕੱਪ ਜਿੱਤਿਆ ਤੇ ਨਿਊਜ਼ੀਲੈਂਡ ਦਾ ਦਿਲ ਜਿੱਤਿਆ। ਦੋਵਾਂ ਸਾਈਡਸ ਨੇ ਸਾਨੂੰ ਕੀ ਯਾਦਗਾਰ ਮੈਚ ਦਿੱਤਾ ਹੈ।

ਅਨੁਪਮ ਖੇਰ ਨੇ ਆਪਣਾ ਵੀਡੀਓ ਪੋਸਟ ਕਰ ਇੰਗਲੈਂਡ ਨੂੰ ਜਿੱਤ ਦੀ ਵਧਾਈ। ਵੀਡੀਓ ਸ਼ੇਅਰ ਕਰਦਿਾਆਂ ਹੋਏ ਅਨੁਪਮ ਨੇ ਲਿਖਿਆ, 'ਇਸ ਵਰਲਡ ਕੱਪ 2019 'ਚ ਕ੍ਰਿਕਟ ਨੇ ਜਿੱਤ ਹਾਸਿਲ ਕੀਤੀ। ਕੀ ਅਵਿਸ਼ਵਾਸਨੀਅ ਮੈਚ ਸੀ। ਮੁਬਾਰਕ ਇੰਗਲੈਂਡ, ਸ਼ਾਨਦਾਰ ਜਿੱਤਿਆ। ਤੇ ਨਿਊਜ਼ੀਲੈਂਡ ਹੀਰੋਜ਼ ਦੀ ਟੀਮ ਹੈ। ਜੈ ਹੋ।'

ਹਾਲਾਂਕਿ ਫਿਲਮ ਡਾਇਰੈਕਟਰ ਅਨੁਰਾਗ ਕਸ਼ਅਪ ਇੰਗਲੈਂਡ ਦੀ ਜਿੱਤ ਤੋਂ ਖੁਸ਼ ਨਹੀਂ ਆਏ। ਅਨੁਰਾਗ ਨੇ ਟਵੀਟ ਕਰ ਲਿਖਿਆ, 'ਬੇਤੁਕੇ ਨਿਯਮਾਂ ਦੀ ਵਜ੍ਹਾ ਨਾਲ ਇੰਗਲੈਂਡ ਵਿਨਰ ਬਣ ਗਿਆ। ਪਰ ਅਸਲੀ ਵਿਨਰ ਨਿਊਜ਼ੀਲੈਂਡ ਹੈ।

Posted By: Amita Verma