ਜੇਐੱਨਐੱਨ, ਮੁੰਬਈ : ਕੋਰੋਨਾ ਨਾਲ ਜੰਗ ਜਿੱਤਣ ਤੋਂ ਬਾਅਦ ਆਪਣੇ ਘਰ 'ਜਲਸਾ' 'ਚ ਕੁਆਰੰਟਾਈਨ ਮਹਾਨਾਇਕ ਅਮਿਤਾਭ ਬੱਚਨ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਅਸਲ 'ਚ ਅਮਿਤਾਭ ਜਦੋਂ ਘਰ ਪਰਤੇ ਤਾਂ ਅਮੂਲ ਬ੍ਰਾਂਡ ਨੇ ਇਕ ਪੋਸਟਰ ਜਾਰੀ ਕੀਤਾ, ਜਿਸ 'ਚ ਲਿਖਿਆ ਸੀ-ਏਬੀ (ਅਮਿਤਾਭ ਬੱਚਨ) ਨੇ ਸੀ (ਕੋਰੋਨਾ ਵਾਇਰਸ) ਨੂੰ ਹਰਾ ਦਿੱਤਾ। ਇਸ 'ਤੇ ਅਮਿਤਾਭ ਨੇ ਸ਼ੁਕਰੀਆ ਅਦਾ ਕਰਦਿਆਂ ਲਿਖਿਆ ਸੀ, 'ਹਮੇਸ਼ਾ ਆਪਣੇ ਵੱਖਰੇ ਦੇ ਅਨੋਖੇ ਪੋਸਟਰਸ 'ਚ ਮੇਰੇ ਬਾਰੇ ਸੋਚਣ ਲਈ ਧੰਨਵਾਦ। ਸਾਲਾਂ ਤੋਂ ਅਮੂਲ ਨੇ ਮੈਨੂੰ ਸਨਮਾਨ ਦਿੱਤਾ ਤੇ ਇਕ ਸਧਾਰਨ ਸ਼ਖ਼ਸੀਅਤ ਨੂੰ ਅਨਮੋਲ ਬਣਾ ਦਿੱਤਾ ਹੈ। ਇਸ ਤੋਂ ਬਾਅਦ ਟ੍ਰੋਲਰਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਇਸ ਲਈ ਉਨ੍ਹਾਂ ਨੇ ਪੈਸੇ ਲਏ ਹੋਣਗੇ।

ਇਕ ਯੂਜ਼ਰ ਨੇ ਲਿਖਿਆ, 'ਘੱਟੋ-ਘੱਟ ਮੁਫ਼ਤ 'ਚ ਤਾਂ ਅਨਮੋਲ ਨਹੀਂ ਬਣੇ ਹੋਵੋਗੇ। ਤੈਅ ਰਕਮ ਲਈ ਹੋਵੇਗੀ। ਸਾਲ ਦਰ ਸਾਲ ਫ਼ੀਸ ਵਧੀ ਹੋਵੇਗੀ।' ਇਸ 'ਤੇ ਅਮਿਤਾਭ ਨੇ ਲਿਖਿਆ, 'ਬੜੀ ਵੱਡੀ ਗ਼ਲਤਫਹਿਮੀ 'ਚ ਚੱਲ ਰਹੇ ਹੋ ਤੁਸੀਂ, ਮਿਆਂ। ਜਦੋਂ ਸੱਚ ਨਾ ਪਤਾ ਹੋਵੇ ਤਾਂ ਆਪਣੇ ਸਵੱਛ ਮੂੰਹ ਨੂੰ ਸਵੱਛ ਹੀ ਰੱਖੋ। ਨਾਂ ਮੈਂ ਅਮੂਲ ਦਾ ਪ੍ਰਚਾਰ ਕਰਦਾ ਹਾਂ ਤੇ ਨਾ ਹੀ ਕਦੀ ਕੀਤਾ ਹੈ। ਤੀਰ ਚਲਾਉਣ ਤੋਂ ਪਹਿਲਾਂ ਸੋਚ ਸਮਝ ਲੈਣਾ ਚਾਹੀਦਾ ਹੈ, ਨਹੀਂ ਤਾਂ ਉਹ ਤੁਹਾਡੇ 'ਤੇ ਹੀ ਆ ਕੇ ਡਿੱਗੇਗਾ, ਜਿਵੇਂ ਕਿ ਹੁਣ ਹੋਇਆ ਹੈ। ਤੀਰ ਦੀ ਥਾਂ, ਜਿਹੜਾ ਮੁਹਾਵਰਾ ਹੈ ਇਸ ਵਿਸ਼ੇ 'ਤੇ, ਉਹ ਕਿਸੇ ਹੋਰ ਪਦਾਰਥ ਦਾ ਵਰਣਨ ਕਰਦਾ ਹੈ। ਮੇਰੀ ਸਭਿਅਕ ਪਰਵਰਿਸ਼ ਨੇ ਮੈਨੂੰ ਉਸ ਦਾ ਵਰਣਨ ਕਰਨ ਤੋਂ ਰੋਕ ਦਿੱਤਾ ਹੈ।

ਬਲਾਗ 'ਚ ਅਮਿਤਾਭ ਨੇ ਇਨ੍ਹਾਂ ਦੋਵਾਂ ਟਵੀਟਾਂ ਨੂੰ ਪੋਸਟ ਕਰਦਿਆਂ ਪਿਤਾ ਹਰਿਵੰਸ਼ ਰਾਏ ਬੱਚਨ ਦੀਆਂ ਪੰਕਤੀਆਂ ਲਿਖੀਆਂ,...'ਕਹਿਨੇ ਕੀ ਸੀਮਾ ਹੋਤੀ ਹੈ, ਸਹਿਨੇ ਕੀ ਸੀਮਾ ਹੋਤੀ ਹੈ। ਕੁਛ ਮੇਰੇ ਵੀ ਵਸ਼ ਮੇਂ, ਮੇਰਾ ਕੁਝ ਸਮਝ ਕਰ ਅਪਮਾਨ ਕਰੋ। ਅਹ ਮਤ ਮੇਰਾ ਨਿਰਮਾਣ ਕਰੋ।' ਬਿਗ ਨੇ ਉਸ ਮਹਿਲਾ ਨੂੰ ਵੀ ਜਵਾਬ ਦਿੱਤਾ, ਜਿਸ ਨੇ ਲਿਖਿਆ ਸੀ ਕਿ ਉਹ ਅਮਿਤਾਭ ਲਈ ਆਪਣਾ ਸਨਮਾਨ ਗੁਆ ਚੁਕੀ ਹੈ, ਕਿਉਂਕਿ ਬੱਚਨ ਨਾਨਾਵਤੀ ਹਸਪਤਾਲ ਦਾ ਇਸ਼ਤਿਹਾਰ ਕਰ ਰਹੇ ਹਨ। ਇਸ 'ਤੇ ਅਮਿਤਾਭ ਨੇ ਬਲਾਗ 'ਚ ਲਿਖਿਆ, 'ਮੈਨੂੰ ਤੁਹਾਡੇ ਸਨਮਾਨਿਤ ਪਿਤਾ ਬਾਰੇ ਜਾਣ ਕੇ ਦੁਖ ਹੋ ਰਿਹਾ ਹੈ, ਪਰ ਮੈਂ ਬਹੁਤ ਛੋਟੀ ਉਮਰ ਤੋਂ ਹੀ ਹਸਪਤਾਲਾਂ 'ਚ ਜਾਂਦਾ ਰਿਹਾ ਹਾਂ। ਡਾਕਟਰੀ ਦੇ ਪੇਸ਼ੇ ਦਾ ਇਕ ਤੈਅ ਜ਼ਾਬਤਾ ਹੁੰਦਾ ਹੈ। ਡਾਕਟਰ, ਨਰਸ ਤੇ ਮੈਡੀਕਲ ਸਟਾਫ ਸਾਰੇ ਰੋਗੀਆਂ ਦੀ ਦੇਖਭਾਲ 'ਚ ਲੱਗੇ ਰਹਿੰਦੇ ਹਨ। ਮੈਂ ਹਸਪਤਾਲ ਦਾ ਇਸ਼ਤਿਹਾਰ ਨਹੀਂ ਕਰ ਰਿਹਾ। ਮੈਂ ਉਸ ਨੂੰ ਧੰਨਵਾਦ ਦੇਣਾ ਚਾਹੁੰਦਾ ਹੈਂ ਜਿਹੜੇ ਇਲਾਜ ਮੈਨੂੰ ਨਾਨਾਵਤੀ ਤੋਂ ਮਿਲਿਆ। ਮੈਂ ਇਹ ਹਰ ਹਸਪਤਾਲ ਲਈ ਕਰਦਾ ਹਾਂ, ਜਿਹੜੇ ਮੈਨੂੰ ਭਰਤੀ ਕਰ ਕੇ ਸਨਮਾਨ ਨਾਲ ਮੇਰਾ ਇਲਾਜ ਕਰਦੇ ਹਨ।...ਇਕ ਆਖ਼ਰੀ ਗੱਲ, ਮੇਰਾ ਆਦਰ ਤੇ ਸਨਮਾਨ ਤੁਹਾਡੇ ਵੱਲੋਂ ਜੱਜ ਨਹੀਂ ਕੀਤਾ ਜਾਵੇਗਾ।'