ਜੇਐੱਨਐੱਨ, ਨਵੀਂ ਦਿੱਲੀ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਬੀਮਾਰੀ ਨਾਲ ਯੁੱਧ ਲੜ ਰਹੀ ਹੈ। ਲੱਖ ਕੋਸ਼ਿਸ਼ ਮਗਰੋਂ ਵੀ ਕੋਰੋਨਾ ਵਾਇਰਸ ਦੇ ਕੇਸ ਘੱਟ ਹੋਣ ਦੀ ਬਜਾਏ ਹਰ ਘੰਟੇ ਵੱਧਦੇ ਹੀ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ 21 ਦਿਨਾਂ ਤਕ ਲਾਕਡਾਊਨ ਦਾ ਆਦੇਸ਼ ਦਿੱਤਾ ਸੀ ਤੇ ਕਿਸੇ ਵੀ ਨੂੰ ਘਰੋਂ ਨਾ ਜਾਣ ਦੀ ਅਪੀਲ ਕੀਤੀ ਹੈ। ਉਧਰ ਬਾਲੀਵੁੱਡ ਸਟਾਰਜ਼ ਵੀ ਸੋਸ਼ਲ ਮੀਡੀਆ ਦੇ ਜ਼ਰੀਆ ਆਪਣੇ ਫੈਨਜ਼ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਮਿਤਾਭ ਬਚਨ, ਰਣਬੀਰ ਕੂਪਰ, ਆਲਿਆ ਭੱਟ, ਪ੍ਰਿਅੰਕਾ ਚੋਪੜਾ, ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ, ਤਾਮਿਲ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ, ਮਲਿਆਲਮ ਸਿਨੇਮਾ ਦੇ ਮੋਨਹਲਾਲ ਤੇ ਮਮੂਟੀ, ਤੇਲਗੂ ਸਿਨੇਮਾ ਦੇ ਚਿਰਜੀਵੀ ਦੀ ਇਕ ਸ਼ਾਟ ਫ਼ਿਲਮ ਸਾਹਮਣੇ ਆਈ ਹੈ। ਇਸ ਸ਼ਾਟ ਫ਼ਿਲਮ ਨੇ ਸਭ ਨੂੰ ਮਿਲ ਕੇ ਬਣਾਇਆ ਹੈ।

ਜ਼ਿਕਰਯੋਗ ਹੈ ਕਿ ਫ਼ਿਲਮ ਦੀ ਸ਼ੁਰੂਆਤ ਅਮਿਤਾਭ ਦੀਆਂ ਕਾਲੀਆਂ ਐਨਕਾਂ ਨੂੰ ਲੱਭਣ ਨਾਲ ਸ਼ੁਰੂਆਤ ਹੁੰਦੀ ਹੈ। ਉਹ ਆਪਣੀਆਂ ਕਾਲੀਆਂ ਐਨਕਾਂ ਘਰ 'ਚ ਭਾਲ ਕਰਦੇ ਹਨ ਜੋ ਕਿ ਮਿਲਦਾ ਨਹੀਂ। ਇਸੇ ਸਮੇਂ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਸ਼ਹਿਨਸ਼ਾਹ ਚਿਲਾਉਂਦੇ ਰਹੋਗੇ ਤੇ ਉਨ੍ਹਾਂ ਦੀ ਕੋਈ ਸੁਣੇਗਾ ਨਹੀਂ। ਫਿਰ ਸੁੱਤੇ ਹੋਏ ਰਣਬੀਰ ਨੂੰ ਜਗਾਉਂਦੇ ਹਨ। ਇਸੇ ਤਰ੍ਹਾਂ ਇਹ ਕਲਾਕਾਰ ਕਾਲੀਆਂ ਐਨਕਾਂ ਲੱਭਣ 'ਚ ਲੱਗ ਜਾਂਦੇ ਹਨ। ਅੰਤ 'ਚ ਆਲੀਆ ਭੱਟ ਕੋਲੋ ਮਿਲਦਾ ਹੈ। ਉਸ ਐਨਕ ਨੂੰ ਪ੍ਰਿਅੰਕਾ ਚੋਪੜਾ ਬਿਗ ਬੀ ਨੂੰ ਦਿੰਦੀ ਹੈ। ਉਹ ਪੁੱਛਦੀ ਹੈ ਕਿ ਹੁਣ ਤੁਹਾਨੂੰ ਕਾਲੀਆਂ ਐਨਕਾਂ ਕਿਉਂ ਚਾਹੀਦੀਆਂ ਹਨ। ਇਸ 'ਤੇ ਉਹ ਬੋਲਦੇ ਹਨ ਕਿ ਅਸਲ 'ਚ ਮੈਨੂੰ ਇਹ ਚਾਹੀਦੀਆਂ ਹੀ ਨਹੀਂ ਇਧਰ-ਉਧਰ ਪਈਆਂ ਰਹਿਣਗੀਆਂ ਤਾਂ ਫਿਰ ਗੁੰਮ ਹੋ ਜਾਣਗੀਆਂ। ਦੱਸ ਦੇਈਏ ਕਿ ਇਸ ਸ਼ਾਰਟ ਫ਼ਿਲਮ ਨੂੰ ਸਾਰੇ ਕਲਾਕਾਰਾਂ ਨੇ ਆਪਣੇ-ਆਪਣੇ ਘਰਾਂ 'ਚ ਰਹਿ ਕੇ ਬਣਾਇਆ ਹੈ ਬਿਨਾਂ ਘਰ ਤੋਂ ਨਿਕਲੇ। ਅੰਤ 'ਚ ਉਨ੍ਹਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਇਸ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ ਇਹੀ ਇਕ ਤਰੀਕਾ ਹੈ। ਘਰ 'ਚ ਰਹੋ ਸੁਰੱਖਿਅਤ ਰਹੋ।

Posted By: Rajnish Kaur