ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਸਟਾਰਜ਼ ਦੇ ਹਮਸ਼ਕਲ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਤਕ ਪਤਾ ਹੀ ਨਹੀਂ ਕਿੰਨੇ ਹੀ ਸਟਾਰਜ਼ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਅਸਲੀ ਤੇ ਨਕਲੀ ਦੀ ਪਛਾਣ ਕਰ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਹੁਣ ਤਕ ਸਲਮਾਨ ਖਾਨ, Hrithik Roshan, Aishwarya Rai Bachchan, Anushka Sharma ਤੇ ਹਾਲ ਹੀ ’ਚ ਸ਼ਾਹਰੁਖ ਖ਼ਾਨ ਸਮੇਤ ਕਈ ਬਾਲੀਵੁੱਡ ਸਟਾਰਜ਼ ਦੇ ਹਮਸ਼ਕਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ।

ਇਸ ਦੌਰਾਨ ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਹਮਸ਼ਕਲ ਸਾਹਮਣੇ ਆਇਆ ਹੈ। ਬਿਗ ਬੀ ਦੇ ਹਮਸ਼ਕਲ ਦਾ ਨਾਂ ਸ਼ਸ਼ੀਕਾਂਤ ਪੇਡਵਾਲ (Shashikant Pedwal) ਆਪਣੇ ਮਜੇਦਾਰ ਤੇ comic ਅੰਦਾਜ਼ ਦੀ ਵਜ੍ਹਾ ਨਾਲ ਇਨ੍ਹਾਂ ਦਿਨਾਂ ’ਚ ਲੋਕਾਂ ’ਚ ਕਾਫੀ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਚਰਚਾ ’ਚ ਆਉਣ ਦੇ ਪਿੱਛੇ ਇਕ ਹੋਰ ਖ਼ਾਸ ਵਜ੍ਹਾ ਹੈ।

ਸ਼ਸ਼ੀਕਾਂਤ ਪੇਡਵਾਲ ਹੂ-ਬ-ਹੂ ਅਮਿਤਾਭ ਬੱਚਨ ਤਰ੍ਹਾਂ ਦਿਖਾਈ ਦਿੰਦੇ ਹਨ। ਉਹ ਕੋਰੋਨਾ ਕਾਲ ’ਚ ਇਸ ਖ਼ਤਰਨਾਕ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਹੱਸਾ ਕੇ ਉਨ੍ਹਾਂ ’ਚ ਪਾਜ਼ੇਟਿਵ ਐਨਰਜੀ ਫੈਲਾਉਂਦੇ ਦਿਖਾਈ ਦੇ ਰਹੇ ਹਨ। ਉਹ ਲੋਕਾਂ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਕੇ ਉਨ੍ਹਾਂ ਦਾ ਮਨੋਰੰਜਨ ਕਰ ਰਹੇ ਹਨ। virtual interaction ਦੇ ਦੌਰਾਨ ਪੇਡਵਾਲ ਅਮਿਤਾਭ ਬੱਚਨ ਦੇ dialogues, ਉਨ੍ਹਾਂ ਦੀਆਂ ਕਵਿਤਾਵਾਂ ਸੁਣਾਉਂਦੇ ਹੋਏ ਲੋਕਾਂ ਨੂੰ ਮੋਟੀਵੇਟ ਕਰਦੇ ਹਨ।


ਸ਼ਸ਼ੀਕਾਂਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦਾ ਅੰਦਾਜ਼ ਬਿੱਗ ਬੀ ਵਰਗਾ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਤੇ ਹੇਅਰ ਸਟਾਈਲ ਵੀ ਐਕਟਰ ਨਾਲ ਮੇਲ ਖਾਦਾ ਹੈ। ਸ਼ਸ਼ੀਕਾਂਤ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਬਿਗ ਬੀ ਦੀ ਕਾਰਬਨ ਕਾਪੀ ਸਮਝਦਾ ਹੈ।

Posted By: Rajnish Kaur