ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਮਹਾਨ ਨਾਇਕ ਕਿਸੇ ਵੀ ਤਿਉਹਾਰ 'ਤੇ ਆਪਣੇ ਫੈਨਜ਼ ਨੂੰ ਸ਼ੁਭਕਾਮਨਾਵਾਂ ਦੇਣਾ ਨਹੀਂ ਭੁੱਲਦੇ ਹਨ। ਬਿੱਗ ਬੀ ਫਿਲਹਾਲ ਮੁੰਬਈ ਦੇ ਨਾਨਾਵਟੀ ਹਸਪਤਾਲ 'ਚ ਐਡਮਿਟ ਹਨ ਜਿਥੇ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ ਪਰ ਉਥੋਂ ਵੀ ਸ਼ਹਿਨਸ਼ਾਹ ਆਪਣੇ ਫੈਨਜ਼ ਨਾਲ ਰੂਬਰੂ ਹੋਣਾ ਨਹੀਂ ਭੁੱਲ ਰਹੇ ਹਨ। ਅਮਿਤਾਭ ਬੱਚਨ ਰੋਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫੈਨਜ਼ ਲਈ ਪੋਸਟ ਸ਼ੇਅਰ ਕਰ ਰਹੇ ਹਨ।

ਅੱਜ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ, ਉਹ ਵੀ ਈਦ ਤੋਂ ਇਕ ਦਿਨ ਪਹਿਲਾਂ। ਰੋਜ਼ ਦੀ ਤਰ੍ਹਾਂ ਅਮਿਤਾਭ ਬੱਚਨ ਨੇ ਅੱਜ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫੈਨਜ਼ ਨੂੰ ਈਦ ਮੁਬਾਰਕ ਦਿੱਤੀ। ਬਿੱਗ ਬੀ ਨੇ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਤੇ ਲਿਖਿਆ ਹੈ, 'ਈਦ ਅਲ ਅਦਾਹ ਮੁਬਾਰਕ।'

ਤੁਹਾਨੂੰ ਦੱਸ ਕੇ ਅਮਿਤਾਭ 14 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ ਜਿਸਤੋਂ ਬਾਅਦ ਉਨ੍ਹਾਂ ਨੂੰ ਨਾਨਾਵਟੀ ਹਸਪਤਾਲ 'ਚ ਐਡਮਿਟ ਕਰਵਾ ਦਿੱਤਾ ਗਿਆ। ਅਮਿਤਾਭ ਤੋਂ ਇਲਾਵਾ ਅਭਿਸ਼ੇਕ ਬੱਚਨ ਵੀ ਕੋਰੋਨਾ ਪਾਜ਼ੇਟਿਵ ਹਨ, ਉਹ ਵੀ ਪਾਪਾ ਦੇ ਨਾਲ ਨਾਨਾਵਟੀ ਹਸਪਤਾਲ 'ਚ ਐਡਮਿਟ ਹਨ। ਦੋਵਾਂ ਤੋਂ ਇਲਾਵਾ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਹਾਲਾਂਕਿ ਹੁਣ ਦੋਵਾਂ ਦੀ ਸਿਹਤ ਠੀਕ ਹੈ ਅਤੇ ਦੋਵੇਂ ਹੀ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ।

ਅਭਿਸ਼ੇਕ ਨੇ ਦਿਖਾਇਆ ਹਸਪਤਾਲ ਦਾ ਨਜ਼ਾਰਾ

ਹਾਲ ਹੀ 'ਚ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਸਪਤਾਲ ਦੇ ਅੰਦਰ ਦੀ ਤਸਵੀਰ ਸ਼ੇਅਰ ਕੀਤੀ ਹੈ। ਐਕਟਰ ਨੇ ਜੋ ਫੋਟੋ ਸ਼ੇਅਰ ਕੀਤੀ ਹੈ ਉਹ ਹਸਪਤਾਲ ਦੇ ਕੋਰੀਡੋਰ ਦੀ ਹੈ। ਇਸ ਫੋਟੋ 'ਚ ਨਾ ਤਾਂ ਖ਼ੁਦ ਅਭਿਸ਼ੇਕ ਨਜ਼ਰ ਆ ਰਹੇ ਹਨ ਅਤੇ ਨਾ ਹੀ ਕੋਈ ਹੋਰ, ਕੋਰੀਡੋਰ 'ਚ ਬਸ ਸੰਨਾਟਾ ਛਾਇਆ ਹੋਇਆ ਹੈ। ਬਸ ਕੁਝ ਕਮਰੇ ਬੰਦ ਨਜ਼ਰ ਆ ਰਹੇ ਹਨ ਅਤੇ ਕੋਰੀਡੋਰ 'ਚ ਲਾਈਟਸ ਜਗ ਰਹੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਐਕਟਰ ਨੇ ਲਿਖਿਆ ਹੈ, 'ਸੁਰੰਗ ਦੇ ਆਖ਼ੀਰ 'ਚ ਇਕ ਰੋਸ਼ਨੀ।'

Posted By: Ramanjit Kaur