ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ ਫਿਲਮ ਸੇ ਰਾ ਨਰਸਿਮ੍ਹਾ ਰੈੱਡੀ (Sye Raa Narasimha Reddy) ਦਾ ਸੈੱਟ ਹਾਦਸੇ 'ਚ ਸ਼ਿਕਾਰ ਹੋ ਗਿਆ। ਬਿਗ ਬੀ ਸਾਊਥ ਸੁਪਰਸਟਾਰ ਚਿਰੰਜੀਵੀ ਦੇ ਫਾਰਮ ਹਾਊਸ 'ਤੇ ਲੱਗੇ ਫਿਲਮ ਦੇ ਸੈੱਟ 'ਤੇ ਸ਼ੂਟਿੰਗ ਕਰਨ ਲਈ ਪਹੁੰਚਦੇ, ਇਸ ਤੋਂ ਪਹਿਲਾਂ ਹੀ ਉੱਥੇ ਅੱਗ ਲੱਗ ਗਈ। ਹਾਦਸੇ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਚਿਰੰਜੀਵੀ ਦੀ ਇਸ ਫਿਲਮ 'ਚ ਅਮਿਤਾਭ ਬੱਚਨ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਮੈਗਾ ਸਟਾਰ ਚਿਰੰਜੀਵੀ ਆਪਣੀ 151ਵੀਂ ਫਿਲਮ ਸੇ ਰਾ ਨਰਸਿਮਹਾ ਰੇਡੀ ਦੀ ਸ਼ੂਟਿੰਗ ਉਨ੍ਹਾਂ ਦੇ ਫਾਰਮਹਾਊਸ 'ਤੇ ਲੱਗੇ ਸੈੱਟ 'ਤੇ ਚੱਲ ਰਹੀ ਹੈ। ਗਾਂਦੀਪੇਟ ਪੁਲਿਸ ਮੁਤਾਬਿਕ ਹੈਦਰਾਬਾਦ 'ਚ ਕੋਕਾਪੇਟ ਕੋਲ ਸ਼ੁੱਕਰਵਾਰ ਦੁਪਹਿਰ ਨੂੰ ਸ਼ਾਰਟ ਸਰਕਿਟ ਕਾਰਨ ਚਿਰੰਜੀਵੀ ਦੇ ਫਾਰਮਹਾਊਸ 'ਤੇ ਬਣੇ ਫਿਲਮ ਦੇ ਸੈੱਟ 'ਤੇ ਅੱਗ ਲੱਗ ਗਈ। ਸੂਚਨਾ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ। ਪੁਲਿਸ ਮੁਤਾਬਿਕ ਕਰੀਬ ਦੋ ਕਰੋੜ ਰੁਪਏ ਦੀ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੋਈ ਨੁਕਸਾਨ ਨਹੀਂ ਹੋਇਆ ਹੈ।

ਫਿਲਮ ਨਾਲ ਜੁੜੇ ਕ੍ਰਿਸ਼ਨਾ ਮੂਰਤੀ ਨੇ ਸੋਸ਼ਲ ਮੀਡੀਆ 'ਤੇ ਵੀਡਿਓ ਪੋਸਟ ਸ਼ੇਅਰ ਕਰਦਿਆਂ ਚਿਰੰਜੀਵੀ ਦੇ ਫੈਨਸ ਨੂੰ ਸੈੱਟ 'ਤੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਪੋਸਟ 'ਚ ਚਿਰੰਜੀਵੀ ਦੇ ਫਾਰਮਹਾਊਸ 'ਤੇ ਲੱਗੇ ਫਿਲਮ ਦੇ ਸੈੱਟ 'ਤੇ ਭਿਆਨਕ ਅੱਗ ਲੱਗਣ ਦੀ ਗੱਲ ਕਹੀ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਪਰ ਕੋਈ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਇਹ ਛੁੱਟੀ ਦਾ ਦਿਨ ਸੀ। ਕ੍ਰਿਸ਼ਨਾ ਮੂਰਤੀ ਨੇ ਇਸ ਪੋਸਟ 'ਚ ਅਮਿਤਾਭ ਬੱਚਨ ਨੂੰ ਵੀ ਟੈਗ ਕੀਤਾ ਹੈ। ਦੱਸ ਦੇਈਏ ਕਿ ਅਮਿਤਾਭ ਬਚਨ ਇਸ ਫਾਰਮ ਹਾਊਸ 'ਚ ਲੱਗੇ ਸੈੱਟ 'ਤੇ ਸ਼ੂਟਿੰਗ ਕਰਨ ਲਈ ਪਹੁੰਚਣ ਵਾਲੇ ਸਨ।

Posted By: Amita Verma