ਨਵੀਂ ਦਿੱਲੀ : ਫਿਲਮੀ ਸਿਤਾਰੇ ਸਮੇਂ-ਸਮੇਂ 'ਤੇ ਸਮਾਜ ਹਿੱਤ ਨਾਲ ਜੁੜੇ ਵਿਸ਼ਿਆਂ 'ਤੇ ਆਪਣੀ ਸਲਾਹ ਦੇ ਰਹੇ ਹਨ। ਇਕ ਵਾਰ ਫਿਰ ਅਜਿਹਾ ਦੇਖਣ ਨੂੰ ਮਿਲਿਆ ਹੈ, ਜਦੋਂ ਸਿਨੇਮਾ ਦੇ ਸਿਤਾਰੇ ਕੁਦਰਤ ਨੂੰ ਲੈ ਕੇ ਚਿੰਤਤ ਹਨ। ਦਰਅਸਲ ਦੱਖਣੀ ਅਮਰੀਕਾ ਦੇ ਦੇਖ ਬ੍ਰਾਜ਼ੀਲ 'ਚ ਸਥਿਤ ਅਮੇਜ਼ਨ ਦੇ ਜੰਗਲਾਂ 'ਚ ਲੱਗੀ ਭਿਅੰਕਰ ਅੱਗ ਨਾਲ ਬਾਲੀਵੁੱਡ ਅਦਾਕਾਰ ਦੁਖੀ ਹਨ ਤੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਪੋਸਟ ਸ਼ੇਅਰ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਅਮੇਜ਼ਨ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਰੇਨ ਫਾਰੇਸਟ ਹੈ, 'ਚ ਅੱਗ ਲੱਗ ਗਈ ਹੈ। ਇਸ ਕਾਰਨ ਬ੍ਰਾਜ਼ੀਲ ਦਾ ਸਾਓ ਪਾਉਲੋ ਧੁੰਦ ਕਾਰਨ ਹਨੇਰੇ 'ਚ ਡੁੱਬ ਗਿਆ ਹੈ। ਅਮੇਜ਼ਨ ਦੇ ਜੰਗਲ ਪੂਰੇ ਪਲੈਨੇਟ ਦਾ 20 ਫੀਸਦੀ ਆਕਸੀਜ਼ਨ ਦਾ ਉਤਪਾਦਨ ਕਰਦੇ ਹਨ ਪਰ ਜੰਗਲਾਂ 'ਚ ਅੱਗ ਲੱਗਣ ਦੀ ਖਬਰ ਤੋਂ ਬਾਅਦ ਚਿੰਤਾ ਜਤਾਉਂਦਿਆਂ ਅਦਾਕਾਰਾਂ ਨੇ ਪੋਸਟ ਸ਼ੇਅਰ ਕੀਤੀ ਹੈ ਕਿਉਂਕਿ ਇੰਟਰਨੈਸ਼ਨਲ ਮੀਡੀਆ ਦਾ ਧਿਆਨ ਇਸ ਵਿਸ਼ੇ 'ਤੇ ਹਾਲੇ ਤਕ ਨਹੀਂ ਗਿਆ ਹੈ। ਇਸ ਘਟਨਾ ਦੀ ਗੰਭੀਰਤਾ ਨੂੰ ਸਮਝਦਿਆਂ ਅਦਾਕਾਰਾਂ ਨੇ ਆਵਾਜ਼ ਉਠਾਈ ਹੈ।

ਦਿਸ਼ਾ ਪਟਾਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਇਸ ਸਬੰਧੀ ਆਵਾਜ਼ ਉਠਾਈ ਹੈ। ਦਿਖਾ ਲਿਖਦੀ ਹੈ ਕਿ ਦੁਖ ਹੈ ਕਿ ਅਮੇਜ਼ਨ ਦੇ ਜੰਗਲ 'ਚ ਅੱਗ ਲੱਗ ਗਈ। ਪਲੇਟਨ 'ਚ 20 ਫੀਸਦੀ ਆਕਸੀਜ਼ਨ ਇਥੋਂ ਉਤਪਾਦ ਹੁੰਦੀ ਹੈ। ਪਿਛਲੇ 16 ਦਿਨਾਂ ਤੋਂ ਇਥੇ ਅੱਗ ਲੱਗੀ ਹੋਈ ਹੈ। ਇਸ 'ਤੇ ਕੋਈ ਮੀਡੀਆ ਕਵਰੇਜ ਨਹੀਂ ਹੋ ਰਹੀ ਹੈ।


ਆਲੀਆ ਭੱਟ ਨੇ ਵੀ ਇਸ ਵਿਸ਼ੇ 'ਤੇ ਆਪਣਾ ਪੱਖ ਰੱਖਿਆ ਹੈ। ਆਲੀਆ ਲਿਖਦੀ ਹੈ ਕਿ ਸਾਡੇ ਪਲੇਟਨ ਦੇ ਗੁਰਦੇ ਸੜ ਰਹੇ ਹਨ।

ਅਰਜੁਨ ਕਪੂਰ ਨੇ ਵੀ ਪੋਸਟ ਸ਼ੇਅਰ ਕੀਤੀ ਇਸ ਭਵਿੱਖ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਉਹ ਲਿਖਦੇ ਹਨ ਕਿ ਅਮੇਜ਼ਨ ਰੇਨਫਾਰੇਟਸ 'ਚ ਅੱਗ, ਇਹ ਬਹੁਤ ਵੀ ਦੁਖ ਵਾਲੀ ਖਬਰ ਹੈ। ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਇਸ ਦਾ ਅਸਰ ਪੂਰੀ ਦੁਨੀਆ ਦੇ ਵਾਤਾਵਰਨ ਦਾ ਕੀ ਹੋਵੇਗਾ, ਇਹ ਬਹੁਤ ਦੁਖਦ ਹੈ।

Posted By: Jaskamal