ਜੇਐੱਨਐੱਨ, ਨਵੀਂ ਦਿੱਲੀ : ਰਾਜਸਭਾ ਸੰਸਦ ਮੈਂਬਰ ਅਮਰ ਸਿੰਘ ਦਾ ਸ਼ਨਿਚਰਵਾਰ ਨੂੰ 64 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਕਈ ਮਹੀਨਿਆਂ ਤੋਂ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ 'ਚ ਹੁਣ ਪਤਨੀ ਪੰਕਜਾ ਤੇ ਜੁੜਵਾਂ ਕੁੜੀਆਂ ਰਹਿ ਗਈਆਂ ਹਨ। 2013 'ਚ ਅਮਰ ਸਿੰਘ ਦੀ ਦੁਬਈ 'ਚ ਕਿਡਨੀ ਫੇਲ੍ਹ ਹੋ ਗਈ ਸੀ। ਇਸ ਤੋਂ ਪਹਿਲਾਂ ਮਾਰਚ 2020 'ਚ ਵੀ ਅਮਰ ਸਿੰਘ ਦੀ ਮੌਤ ਦੀਆਂ ਅਫਵਾਹਾਂ ਸਾਹਮਣੇ ਆਈਆਂ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਲੀਵੁੱਡ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।

ਟੀਵੀ ਕਲਾਕਾਰ ਡਾਲੀ ਬਿੰਦਰਾ ਨੇ ਟਵੀਟ ਕਰ ਲਿਖਿਆ, ਅਮਰ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ।

ਸਾਬਕਾ ਸਮਾਜਵਾਦੀ ਪਾਰਟੀ ਆਗੂ ਅਮਰ ਸਿੰਘ ਬੱਚਨ ਪਰਿਵਾਰ ਦਾ ਹਿੱਸਾ ਸਨ ਪਰ ਫਿਰ ਉਨ੍ਹਾਂ ਦੇ ਰਸਤੇ ਵੱਖ ਹੋ ਗਏ। ਹਾਲ ਹੀ

'ਚ ਅਮਰ ਸਿੰਘ ਨੇ ਇਕ ਵੀਡੀਓ ਜਾਰੀ ਕਰ ਆਪਣੇ 'ਓਵਰਰਿਐਕਸ਼ਨ' 'ਤੇ ਪਛਤਾਵਾ ਪ੍ਰਗਟਾਇਆ ਸੀ। ਅਮਰ ਸਿੰਘ ਦਾ ਬੱਚਨ ਪਰਿਵਾਰ ਨਾਲ ਡੂੰਘਾ ਰਿਸ਼ਤਾ ਅ਼ਖ਼ਬਾਰਾਂ ਦੀਆਂ ਸੁਰਖੀਆਂ ਤੇ ਇੱਥੋਂ ਤਕ ਕਿ ਇਕ ਕਿਤਾਬ ਦਾ ਵੀ ਹਿੱਸਾ ਰਿਹਾ ਹੈ।

Posted By: Amita Verma