ਜੇਐੱਨਐੱਨ, ਨਵੀਂ ਦਿੱਲੀ : Bigg Boss 14 ਦੇ ਲਵ ਬਰਡਜ਼ ਅਲੀ ਗੋਨੀ ਤੇ ਜੈਸਮੀਨ ਭਸੀਨ ਘਰੋਂ ਬਾਹਰ ਆ ਕੇ ਘੁੰਮਣ ਨਿਕਲ ਗਏ ਹਨ। ਅਲੀ ਤੇ ਜੈਸਮੀਨ ਸ਼ੋਅ ਦੌਰਾਨ ਆਪਣੀ ਲਵ ਲਾਈਨ ਨੂੰ ਲੈ ਕੇ ਖ਼ੁਬ ਸੁਰਖੀਆਂ 'ਚ ਰਹੇ ਸਨ। ਘਰ ਅੰਦਰ ਦੋਵਾਂ ਨੇ ਇਕ-ਦੂਸਰੇ ਨੂੰ ਪ੍ਰਪੋਜ਼ ਕੀਤਾ ਸੀ। ਹੁਣ ਬਾਹਰ ਆ ਕੇ ਦੋਵੇਂ ਕੁਆਲਿਟੀ ਟਾਈਮ ਗੁਜ਼ਾਰ ਰਹੇ ਹਨ। ਬੀਤੀ ਰਾਤ ਅਲੀ ਤੇ ਜੈਸਮਿਨ ਨੂੰ ਡਿਨਰ ਡੇਟ 'ਤੇ ਸਪਾਟ ਕੀਤਾ ਗਿਆ, ਹੁਣ ਦੋਵੇਂ ਜੰਮੂ-ਕਸ਼ਮੀਰ ਰਵਾਨਾ ਲਈ ਹੋ ਗਏ ਹਨ।

ਦੋਵਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਅਲੀ ਤੇ ਜੈਸਮੀਨ ਏਅਰਪੋਰਟ 'ਤੇ ਐਂਟਰੀ ਕਰਦੇ ਦਿਸ ਰਹੇ ਹਨ। ਇਸ ਦੌਰਾਨ ਜਿੱਥੇ ਅਲੀ ਨੇ ਗ੍ਰੀਨ ਕਲਰ ਦਾ ਟ੍ਰੈਕ ਸੂਟ ਪਾਇਆ ਹੋਇਆ ਹੈ ਤਾਂ ਉੱਥੇ ਹੀ ਜੈਸਮੀਨ ਬਲੈਕ ਲੋਅਰ ਟੀਸ਼ਰਟ 'ਚ ਨਜ਼ਰ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਜੈਸਮੀਨ ਅਲੀ ਦੇ ਪਰਿਵਾਰ ਨੂੰ ਮਿਲਣ ਜੰਮੂ ਜਾ ਰਹੀ ਹੈ। ਅਜਿਹੇ ਵਿਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੇ ਘਰ ਜਲਦ ਹੀ ਵਿਆਹ ਦੀ ਸ਼ਹਿਨਾਈ ਵੱਜ ਸਕਦੀ ਹੈ। ਏਅਰਪੋਰਟ 'ਤੇ ਦੋਵਾਂ ਨੇ ਤਸੱਲੀ ਨਾਲ ਆਪਣੀਆਂ ਤਸਵੀਰਾਂ ਕਲਿੱਕ ਕਰਵਾਈਆਂ ਤੇ ਪੈਪਰਾਜ਼ੀ ਦੇ ਸਵਾਲਾਂ ਦੇ ਜਵਾਬ ਦਿੱਤੇ। ਤੁਸੀਂ ਵੀ ਦੇਖੋ ਵੀਡੀਓ।

Posted By: Seema Anand