ਮੁੰਬਈ : ਫਿਲਮ ਅਦਾਕਾਰਾ ਕੰਗਨਾ ਰਨੌਤ ਨੇ ਹਾਲੀਆ ਆਲੀਆ ਭੱਟ ਨੂੰ ਕਰਨ ਜੌਹਰ ਦੇ ਹੱਥ ਦੀ ਕੱਠਪੁੱਤਲੀ ਕਿਹਾ ਸੀ। ਇਸਦੇ ਬਦਲੇ 'ਚ ਜਦੋਂ ਆਲੀਆ ਭੱਟ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਆਲੀਆ ਭੱਟ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਗਨਾ ਰਨੌਤ 'ਤੇ ਕੋਈ ਵੀ ਬਿਆਨ ਦੇਣਾ ਹੋਵੇਗਾ ਤਾਂ ਉਹ ਕੰਗਨਾ ਰਨੌਤ ਨਿੱਜੀ ਤੌਰ 'ਤੇ ਕਰਨਗੇ। ਉਹ ਇਸਨੂੰ ਮੀਡੀਆ 'ਚ ਨਹੀਂ ਕਹੇਗੀ।

ਆਲੀਆ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਕਹਿ ਚੁੱਕੀ ਹੈ ਕਿ ਇਕ ਅਦਾਕਾਰਾ ਦੇ ਤੌਰ 'ਤੇ ਉਹ ਉਨ੍ਹਾਂ ਨੂੰ ਪਸੰਦ ਕਰਦੀ ਹੈ ਅਤੇ ਉਹ ਜਿਸ ਤਰ੍ਹਾਂ ਦੇ ਵਿਸ਼ਿਆ ਦੀ ਚੋਣ ਕਰਦੀ ਹੈ ਉਹ ਵੀ ਉਨ੍ਹਾਂ ਨੂੰ ਪਸੰਦ ਆਉਂਦੇ ਹਨ। ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਅਣਜਾਨੇ 'ਚ ਨਿਰਾਸ਼ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਇਸ ਤਰ੍ਹਾਂ ਕਰਨ ਦਾ ਉਨ੍ਹਾਂ ਦਾ ਵਿਚਾਰ ਨਹੀਂ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਕਿ ਉਹ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਪ੍ਰਤੀਕ੍ਰਮ ਦੇਣ।

ਜ਼ਿਕਰਯੋਗ ਹੈ ਕਿ ਹਾਲੀਆ ਮੁੰਬਈ 'ਚ ਆਲੀਆ ਭੱਟ ਨੂੰ ਫਿਲਮ ਮਣੀਕਰਨਿਕਾ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ, ਜਿਸ 'ਤੇ ਟਿੱਪਣੀ ਕਰਨ ਦੀ ਬਜਾਏ ਆਲੀਆ ਭੱਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਕਿ ਕੰਗਨਾ ਰਨੌਤ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ। ਕੰਗਨਾ ਰਨੌਤ ਨੂੰ ਗੁੱਸਾ ਕਰਨ ਲਈ ਇਸਤਰ੍ਹਾਂ ਕੁਝ ਵੀ ਉਨ੍ਹਾਂਨੇ ਜਾਣਬੁੱਝ ਕੇ ਨਹੀਂ ਕੀਤਾ। ਜੇਕਰ ਉਨ੍ਹਾਂ ਨੇ ਇਸ ਤਰ੍ਹਾਂ ਕੁਝ ਵੀ ਕੀਤਾ ਹੋਵੇਗਾ ਤਾਂ ਉਹ ਨਿੱਜੀ ਤੌਰ 'ਤੇ ਉਨ੍ਹਾਂ ਤੋਂ ਮਾਫੀ ਮੰਗ ਲੈਣਗੇ। ਅਸਲ 'ਚ ਕੰਗਨਾ ਰਨੌਤ ਨੂੰ ਜਦੋਂ ਆਲੀਆ ਭੱਟ ਦੇ ਇਸ ਜਵਾਬ ਦੇ ਬਾਰੇ ਪਤਾ ਲੱਗਾ ਸੀ ਤਾਂ ਉਹ ਗੁੱਸਾ ਹੋ ਗਈ ਸੀ ਅਤੇ ਕਿਹਾ ਕਿ ਉਨ੍ਹਾਂ ਨੇ ਆਲੀਆ ਭੱਟ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਮਣੀਕਰਨਿਕਾ ਉਨ੍ਹਾਂ ਦਾ ਨਿੱਜੀ ਵਿਵਾਦ ਹੈ। ਇਹ ਇਕ ਅਜਿਹੀ ਫਿਲਮ ਹੈ ਜਿਸ 'ਤੇ ਪੂਰਾ ਦੇਸ਼ ਮੰਥਨ ਕਰ ਰਿਹਾ ਹੈ। ਜਦਕਿ ਬਾਲੀਵੁੱਡ ਨੇ ਚੁੱਪ ਰੱਖੀ ਹੈ। ਕੰਗਨਾ ਰਨੌਤ ਨੇ ਅੱਗੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਲੀਆ ਭੱਟ ਨਾਲ ਗੱਲ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹਾ ਗੱਟਸ ਦਿਖਾਉਣਾ ਚਾਹੀਦਾ ਹੈ ਅਤੇ ਮਹਿਲਾ ਸ਼ਕਤੀਕਰਨ ਅਤੇ ਰਾਸ਼ਟਰਵਾਦ ਦੀ ਗੱਲ ਕਰਨ ਵਾਲੀਆਂ ਫਿਲਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ।

ਕੰਗਨਾ ਨੇ ਇਹ ਵੀ ਕਿਹਾ ਕਿ ਆਲੀਆ ਦੀ ਜੇਕਰ ਖੁਦ ਦੀ ਕੋਈ ਆਵਾਜ਼ ਨਹੀਂ ਹੈ ਅਤੇ ਉਹ ਉਨ੍ਹਾਂ ਦੀ ਹੋਂਦ ਕਰਨ ਜੌਹਰ ਦੀ ਕੱਠਪੁਤਲੀ ਬਣ ਕੇ ਰਹਿਣਾ ਚਾਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਸਫਲ ਨਹੀਂ ਮੰਨਦੀ। ਕੰਗਨਾ ਰਨੌਤ ਨੇ ਆਲੀਆ ਭੱਟ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਪੂਰਾ ਧਿਆਨ ਪੈਸੇ ਕਮਾਉਣ 'ਤੇ ਹੈ ਅਤੇ ਆਪਣੀ ਆਵਾਜ਼ ਬੁਲੰਦ ਕਰਨ 'ਤੇ ਨਹੀਂ ਤਾਂ ਇਹ ਕਿਵੇਂ ਦੀ ਸਫਲਤਾ। ਕੰਗਨਾ ਨੇ ਕਿਹਾ ਸੀ ਕਿ ਉਹ ਆਲੀਆ ਭੱਟ ਤੋਂ ਉਮੀਦ ਰੱਖਦੀ ਹੈ ਕਿ ਉਨ੍ਹਾਂਨੂੰ ਉਨ੍ਹਾਂ ਦੀ ਹੋਂਦ ਦੀ ਜਾਣਕਾਰੀ ਨਹੀਂ ਹੋਵੇਗੀ ਅਤੇ ਉਹ ਸਫਲਤਾ ਦੇ ਸਹੀ ਮਾਇਨੇ ਨੂੰ ਸਮਝ ਸਕੇਗੀ। ਕੰਗਨਾ ਰਨੌਤ ਨੇ ਆਲੀਆ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਭਾਈ ਭਤੀਜਾਵਾਦ ਤੋਂ ਉੱਪਰ ਉੱਠਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੰਗਨਾ ਰਨੌਤ ਦੀ ਫਿਲਮ ਮਣੀਕਰਨਿਕਾ ਰਿਲੀਜ਼ ਹੋਈ ਹੈ ਜਿਹੜੀ 100 ਕਰੋੜ ਬਾਕਸ ਆਫਿਸ ਕੁਲੈਕਸ਼ਨ ਵੱਲ ਵੱਧ ਰਹੀ ਹੈ।

Posted By: Seema Anand