ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸਾਲ 2012 'ਚ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦ ਈਅਰ' ਰਾਹੀਂ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਤੇ ਆਪਣੀ ਐਕਟਿੰਗ ਨੂੰ ਸਾਬਿਤ ਕੀਤਾ। ਹੁਣ ਆਲੀਆ ਜਲਦ ਹੀ ਮਹੇਸ਼ ਭੱਟ ਦੀ ਫਿਲਮ 'ਸੜਕ-2' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ।

ਇਸ ਫਿਲਮ ਦਾ ਇੰਤਜ਼ਾਰ ਲੋਕਾਂ ਨੂੰ ਲੰਬੇ ਸਮੇਂ ਤੋਂ ਸੀ। ਹਾਲਾਂਕਿ ਜਦੋਂ ਟਰੇਲਰ ਰਿਲੀਜ਼ ਹੋਇਆ ਤਾਂ ਇਸ ਨੂੰ ਜ਼ਿਆਦਾ ਰਿਸਪਾਂਸ ਨਹੀਂ ਮਿਲਿਆ। ਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਕੀ ਰਿਸਪਾਂਸ ਰਹਿੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਆਲੀਆ 'ਸੜਕ 2' ਤੋਂ ਇਲਾਵਾ ਹੋਰ ਕਿਹੜੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।

Brahmastra : ਇਸ ਫਿਲਮ 'ਚ ਆਲੀਆ, ਰਣਬੀਰ ਕਪੂਰ, ਅਮਿਤਾਭ ਬੱਚਨ, ਨਾਗਾਰੁਜਨ ਤੇ ਡਿੰਪਲ ਕਪਾੜੀਆ ਨਾਲ ਨਜ਼ਰ ਆਵੇਗੀ। ਫਿਲਮ ਦਾ ਡਾਇਰੈਕਸ਼ਨ ਅਯਾਨ ਮੁਖਰਜੀ ਕਰ ਰਹੇ ਹਨ।

RRR: ਬਾਹੂਬਲੀ ਦੇ ਨਿਰਦੇਸ਼ਕ ਐੱਸ.ਐੱਸ.ਰਾਜਾਮੌਲੀ ਦੇ ਨਿਰਦੇਸ਼ਨ ਚ ਬਣ ਰਹੀ ਫਿਲਮ ਚ ਆਲੀਆ ਨਾਲ ਰਾਮ ਚਰਨ ਤੇ N. T. Rama Rao Jr. ਨਜ਼ਰ ਆਉਣਗੇ।

Takht: ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਕਰਨ ਜੌਹਰ। ਤੁਹਾਨੂੰ ਯਾਦ ਹੋਵੇਗਾ ਕਿ ਆਲੀਆ ਨੇ ਕਰਨ ਦੀ ਫਿਲਮ ਤੋਂ ਹੀ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਆਲੀਆ ਨਾਲ ਕਰੀਨਾ ਕਪੂਰ ਖ਼ਾਨ, ਰਣਵੀਰ ਸਿੰਘ, ਅਨਿਲ ਕਪੂਰ ਤੇ ਵਿੱਕੀ ਕੌਸ਼ਲ ਨਜ਼ਰ ਆਉਣਗੇ।

Posted By: Amita Verma