ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਰੀਨ ਕਪੂਰ ਤੇ ਆਲੀਆ ਭੱਟ ਹਾਲ ਹੀ 'ਚ ਜਿਓ ਮਾਮੀ ਫੈਸਟੀਵਲ 'ਚ ਪਹੁੰਚੀ ਜਿੱਥੇ ਉਸ ਨੇ ਸਟੇਜ 'ਤੇ ਕੁਝ ਅਜਿਹਾ ਕਹਿ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ। ਅਸਲ ਵਿਚ ਮਾਮੀ ਫੈਸਟੀਵਲ 'ਚ ਕਰੀਨਾ ਤੇ ਆਲੀਆ ਸਟੇਜ 'ਤੇ ਇਕੱਠੀਆਂ ਬੈਠੀਆਂ ਸਨ, ਇਸ ਦੌਰਾਨ ਆਲੀਆ, ਕਰੀਨਾ ਦੀ ਤਾਰੀਫ ਕਰ ਰਹੀ ਸੀ। ਉਦੋਂ ਹੀ ਆਲੀਆ ਦੇ ਮੂੰਹੋਂ ਗਾਲ੍ਹ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੂੰਹ ਸਾਹਮਣਿਓਂ ਮਾਈਕ ਹਟਾ ਲੈਂਦੀ ਹੈ ਤੇ ਮੂੰਹ ਘੁਮਾ ਲੈਂਦੀ ਹੈ। ਪਰ ਆਲੀਆ ਦੀ ਗਾਲ੍ਹ ਕਰੀਨਾ ਸਮੇਤ ਉੱਥੇ ਮੌਜੂਦ ਸਾਰੇ ਲੋਕ ਸੁਣ ਲੈਂਦੇ ਹਨ ਤੇ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲਗਦੇ ਹਨ।

ਹਾਲਾਂਕਿ ਕਰਨ ਨੂੰ ਨਹੀਂ ਪਤਾ ਹੁੰਦਾ ਕਿ ਆਲੀਆ ਨੇ ਕੀ ਬੋਲਿਆ ਤੇ ਉਹ ਕਰੀਨਾ ਤੋਂ ਪੁੱਛਦੇ ਹਨ ਕਿ ਕੀ ਹੋਇਆ ਆਲੀਆ ਨੇ ਕੀ ਕਿਹਾ? ਇਸ ਤੋਂ ਬਾਅਦ ਕਰੀਨਾ ਦਸਦੀ ਹੈ ਕਿ ਆਲੀਆ ਨੇ ਗਾਲ੍ਹ ਕੱਢੀ ਹੈ। ਇਸ 'ਤੇ ਕਰਨ, ਆਲੀਆ ਨੂੰ ਮਜ਼ਾਕ 'ਚ ਡਾਂਟਦੇ ਹੋਏ ਕਹਿੰਦੇ ਹਨ 'ਮੈਨੇ ਤੁਮਹਾਰੀ ਯਹੀ ਪਰਵਰਿਸ਼ ਕੀ ਹੈ।' ਇਸ 'ਤੇ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲਗਦੇ ਹਨ।

ਉਂਝ ਮਾਮੀ ਫੈਸਟੀਵਲ 'ਚ ਕਰੀਨਾ ਨੇ ਕਿਹਾ ਕਿ ਜੇਕਰ ਆਲੀਆ ਉਸ ਦੀ ਭਾਬੀ ਬਣ ਜਾਵੇ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ। ਅਸਲ ਵਿਚ ਜਿਓ ਮਾਮੀ ਫੈਸਟੀਵਾਲ 'ਚ ਆਲੀਆ, ਕਰੀਨਾ ਤੇ ਫਿਲਮ ਮੇਕਰ ਕਰਨ ਜੌਹਰ ਗੱਲਬਾਤ ਕਰ ਰਹੇ ਸਨ। ਉਦੋਂ ਜੌਹਰ ਨੇ ਪੁੱਛਿਆ ਜੇਕਰ ਆਲੀਆ ਤੁਹਾਡੀ ਭਾਬੀ ਬਣਦੀ ਹੈ ਤਾਂ ਕਿਵੇਂ ਦਾ ਲੱਗੇਗਾ... ਤਾਂ ਕਰੀਨਾ ਨੇ ਕਿਹਾ, 'ਮੈਂ ਇਸ ਦੁਨੀਆ ਦੀ ਸਭ ਤੋਂ ਖ਼ੁਸ਼ ਲੜਕੀ ਹੋਵਾਂਗੀ।' ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਤੇ ਆਲੀਆ ਦੇ ਵਿਆਹ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਕਈ ਵਾਰ ਤਾਂ ਵਿਆਹ ਸਬੰਧੀ ਖ਼ਬਰਾਂ ਆ ਚੁੱਕੀਆਂ ਹਨ ਪਰ ਉਹ ਗ਼ਲਤ ਸਾਬਿਤ ਹੋ ਜਾਂਦੀਆਂ ਹਨ। ਇਕ ਵਾਰ ਤਾਂ ਵਿਆਹ ਦਾ ਲਹਿੰਗਾ ਤਕ ਸੁਆਉਣ ਸਬੰਧੀ ਖ਼ਬਰ ਆ ਗੀ ਸੀ ਪਰ ਬਾਅਦ 'ਚ ਉਸ ਨੂੰ ਅਫ਼ਵਾਹ ਕਰਾਰ ਦਿੱਤਾ ਗਿਆ।

Posted By: Seema Anand