ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ 'ਚ ਕਰੀਬ ਇਕ ਮਹੀਨੇ ਤੋਂ ਲਾਕਡਾਊਨ ਹੈ ਅਤੇ ਇਸ ਕਾਰਨ ਫਿਲਮ ਇੰਡਸਟਰੀ ਨੂੰ ਕਾਫੀ ਨੁਕਸਾਨ ਹੋਇਆ ਹੈ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਸਿਨੇਮਾਘਰ ਬੰਦ ਰਹਿਣਗੇ, ਅਜਿਹੇ 'ਚ ਕਈ ਫਿਲਮਾਂ ਦੇ ਰਿਲੀਜ਼ ਦਾ ਇੰਤਜ਼ਾਰ ਹੋਰ ਵੀ ਵੱਧ ਸਕਦਾ ਹੈ। ਹਾਲੇ ਇਸ ਮਹੀਨੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਪਰਦੇ 'ਤੇ ਨਹੀਂ ਆ ਰਹੀਆਂ ਅਤੇ ਇਸਤੋਂ ਅੱਗੇ ਦਾ ਫਿਲਮ ਰਿਲੀਜ਼ ਸ਼ਡਿਊਲ ਵੀ ਗੜਬੜਾ ਗਿਆ ਹੈ। ਅਜਿਹੇ 'ਚ ਆਨਲਾਈਨ ਪਲੇਟਫਾਰਮ ਹੀ ਫਿਲਮਾਂ ਲਈ ਚੰਗਾ ਪਲੇਟਫਾਰਮ ਬਣ ਕੇ ਉਭਰ ਰਿਹਾ ਹੈ।

ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼

ਹਾਲ ਹੀ 'ਚ ਇਰਫਾਨ ਖਾਨ ਸਟਾਰਰ ਫਿਲਮ ਅੰਗਰੇਜ਼ੀ ਮੀਡੀਅਮ ਨੂੰ ਆਨਲਾਈਨ ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ। ਇਸੇ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਅਕਸ਼ੈ ਕੁਮਾਰ ਲਾਕਡਾਊਨ 'ਚ ਵੱਡਾ ਕਦਮ ਉਠਾ ਸਕਦੇ ਹਨ ਅਤੇ ਆਪਣੀ ਫਿਲਮ ਨੂੰ ਥੀਏਟਰ 'ਚ ਰਿਲੀਜ਼ ਕਰਨ ਦੀ ਥਾਂ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰ ਸਕਦੇ ਹਨ। ਹਾਂਜੀ, ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਲਕਸ਼ਮੀ ਬੰਬ ਨੂੰ ਥੀਏਟਰ 'ਚ ਰਿਲੀਜ਼ ਕਰਨ ਦੀ ਥਾਂ ਓਟੀਟੀ ਪਲੇਟਫਾਰਮ 'ਤੇ ਹੀ ਰਿਲੀਜ਼ ਕਰ ਸਕਦੇ ਹਨ।

ਜਾਗਰਣ ਸਮੂਹ ਦੇ ਅੰਗਰੇਜ਼ੀ ਅਖ਼ਬਾਰ ਮਿਡ-ਡੇ ਦੀ ਇਕ ਰਿਪੋਰਟ ਅਨੁਸਾਰ, ਲਕਸ਼ਮੀ ਬੰਬ ਦੇ ਮੇਕਰਸ ਫਿਲਮ ਨੂੰ ਡਿਜਨੀ+ਹਾਟਸਟਾਰ 'ਤੇ ਰਿਲੀਜ਼ ਕਰ ਸਕਦੇ ਹਨ। ਮਿਡ-ਡੇ ਸੂਤਰਾਂ ਦੇ ਹਵਾਲੇ ਤੋਂ ਛਾਪਿਆ ਹੈ, 'ਅਕਸ਼ੈ ਕੁਮਾਰ, ਡਾਇਰੈਕਟਰ ਅਤੇ ਪ੍ਰੋਡਿਊਸਰ ਇਸ ਮਾਮਲੇ 'ਤੇ ਵਿਚਾਰ ਕਰ ਰਹੇ ਹਨ। ਹਾਲੇ ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਬਾਕੀ ਹੈ, ਜਿਸ 'ਚ ਐਡੀਟਿੰਗ, ਬੈਕਗਰਾਊਂਡ ਮਿਊਜ਼ਿਕ, ਮਿਕਸਿੰਗ ਆਦਿ ਸ਼ਾਮਲ ਹਨ। ਹਾਲੇ ਟੀਮ ਘਰ ਤੋਂ ਕੰਮ ਕਰ ਰਹੀ ਹੈ। ਹਾਲਾਂਕਿ ਇਸ ਨਾਲ ਕੰਮ 'ਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਜੂਨ ਤਕ ਤਿਆਰ ਹੋ ਸਕਦੀ ਹੈ। ਹਾਲੇ ਲਾਕਡਾਊਨ 3 ਮਈ ਤਕ ਹੈ ਅਤੇ ਸੋਸ਼ਲ ਡਿਸਟੈਸਿੰਗ ਜਾਰੀਏ ਵੀ ਹਾਲੇ ਸਿਨੇਮਾਘਰ ਬੰਦ ਹਨ, ਅਜਿਹੇ 'ਚ ਟੀਮ ਇਸਨੂੰ ਸਿੱਧਾ ਆਨਲਾਈਨ ਪਲੇਟਫਾਰਮ 'ਤੇ ਰਿਲੀਜ਼ ਕਰ ਸਕਦੀ ਹੈ।'

Posted By: Susheel Khanna