ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ' ਮੰਗਲ ਮਿਸ਼ਨ ' ' ਚ ਜ਼ਿਆਦਾ ਅਭਿਨੇਤਰੀਆਂ ਇਸ ਲਈ ਹਨ ਕਿਉਂਕਿ ਇਹ ਸਕ੍ਰਿਪਟ ਦੀ ਲੋੜ ਹੈ। ਅਕਸ਼ੈ ਇਨ੍ਹੀਂ ਦਿਨੀਂ ਆਰ ਬਾਲਕੀ ਨਾਲ ਮਿਲ ਕੇ ਫਿਲਮ ' ਮਿਸ਼ਨ ਮੰਗਲ ' ਬਣਾ ਰਿਹਾ ਹੈ। ਉਹ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਦੱਸਣਯੋਗ ਹੈ ਕਿ ਫਿਲਮ ਵਿਚ ਪੰਜ ਅਭਿਨੇਤਰੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ' ਚ ਵਿਦਿਆ ਬਾਲਨ , ਤਾਪਸੀ ਪੰਨੂ , ਕ੍ਰਿਤੀ ਕੁਲਹਾਰੀ , ਨਿਤਿਆ ਮੈਨਨ ਤੇ ਸੋਨਾਕਸ਼ੀ ਸਿਨਹਾ ਅਹਿਮ ਕਿਰਦਾਰ ਨਿਭਾ ਰਹੀਆਂ ਹਨ। ਅਕਸ਼ੈ ਕੋਲੋਂ ਜਦੋਂ ਪੁੱਛਿਆ ਗਿਆ ਕਿ ਅਜਿਹੇ ਸੁਪਰਸਟਾਰਜ਼ ਘੱਟ ਹਨ , ਜੋ ਅਜਿਹੀ ਫਿਲਮ ਦਾ ਹਿੱਸਾ ਬਣਦੇ ਹਨ , ਜਿੱਥੇ ਸਿਰਫ਼ ਅਭਿਨੇਤਰੀਆਂ ਹੀ ਹੋਣ। ਇਸ ਲਈ ਉਸ ਨੇ ਇਸ ਫਿਲਮ ਵਾਸਕੇ ਹਾਂ ਕਿਵੇਂ ਕੀਤੀ ? ਅਕਸ਼ੈ ਨੇ ਕਿਹਾ ਕਿ ਇਸ ਫਿਲਮ ਦੀ ਸਕ੍ਰਿਪਟ ਦੀ ਮੰਗ ਹੈ ਕਿ ਔਰਤਾਂ ਨੂੰ ਹੀ ਅਸਲੀ ਹੀਰੋ ਮੰਨ ਕੇ ਕਹਾਣੀ ਵਿਖਾਈ ਜਾਵੇ। ਮੈਂ ਭਾਵੇਂ ਇਹ ਫਿਲਮ ਪ੍ਰੋਡਿਊਸ ਕਰ ਰਿਹਾ ਹਾਂ ਪਰ ਇਸ ' ਚ ਜਿੰਨਾ ਕੁਝ ਵਿਖਾਉਣਾ ਜ਼ਰੂਰੀ ਹੈ ਓਨਾਂ ਹੀ ਵਿਖਾਇਆ ਜਾਵੇਗਾ। ਅਕਸ਼ੈ ਨੇ ਕਿਹਾ ਕਿ ' ਮੈਨੂੰ ਖ਼ੁਸ਼ੀ ਹੈ ਕਿ ਇਨ੍ਹਾਂ ਅਭਿਨੇਤਰੀਆਂ ਨੇ ਮੈਨੂੰ ਇਕ ਵਾਰ ਵੀ ਫਿਲਮ ਤੋਂ ਇਨਕਾਰ ਨਹੀਂ ਕੀਤਾ। ਭਾਵੇਂ ਇਹ ਸਾਰੇ ਨਾਂ ਵੱਡੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਉਹ ਇਹ ਫਿਲਮ ਕਿਉਂ ਕਰ ਰਹੀਆਂ ਹਨ , ਕਿਸ ਦਾ ਕੀ ਰੋਲ ਹੈ , ਉਨ੍ਹਾਂ ਦਾ ਇਹ ਨਜ਼ਰੀਆ ਮੈਨੂੰ ਬਹੁਤ ਪਸੰਦ ਆਇਆ। ' ਉਹ ਸਾਰੀਆਂ ਹੀ ਆਪਣੇ ਕਿਰਦਾਰ ਨੂੰ ਲੈ ਕੇ ਉਤਸ਼ਾਹਿਤ ਸਨ।

Posted By: Harjinder Sodhi