ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਰਾਤ 9 ਵਜੇ ਡਿਸਕਵਰੀ ਚੈਨਲ ਦੇ ਸ਼ੋਅ Man Vs Wild 'ਚ ਨਜ਼ਰ ਆਉਣਗੇ। ਇਸ ਸ਼ੋਅ 'ਚ ਪ੍ਰਧਾਨ ਮੰਤਰੀ ਦੀ ਇਕ ਵੱਖ ਸਾਈਡ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਪਿਛਲੇ ਕੁਝ ਦਿਨਾਂ ਤੋਂ ਪੀਐੱਮ ਮੋਦੀ ਇਸ ਐਪਿਸੋਡ ਲਈ ਕਾਫੀ ਚਰਚਾ 'ਚ ਹੈ। ਬਾਲੀਵੁੱਡ 'ਚ 'ਖ਼ਤਰੋਂ ਕੇ ਖਿਲਾੜੀ' ਕਹੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਹੁਣ ਇਸ ਸ਼ੋਅ ਨੂੰ ਲੈ ਕੇ ਆਪਣੀ ਪ੍ਰਤੀਕਰਿਆ ਦਿੱਤੀ ਹੈ।

ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ- ਰੋਮਾਂਚ ਤੇ ਜੋਸ਼ ਤੋਂ ਇਲਾਵਾ ਇਸ ਸ਼ੋਅ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਹ ਸ਼ੋਅ ਵਾਤਾਵਰਣ 'ਚ ਬਦਲਾਅ ਵਰਗੇ ਮੁੱਦਿਆਂ ਤੇ ਆਪਣੇ ਗ੍ਰਹਿ ਨੂੰ ਸੁਰੱਖਿਅਤ ਕਰਨ ਦੇ ਉਪਾਅ 'ਚ ਰੋਸ਼ਨੀ ਪਾਵੇਗਾ। ਮਾਨਯੋਗ ਪ੍ਰਧਾਨ ਮੰਤਰੀ ਨੂੰ ਅੱਜ ਰਾਤ 9 ਵਜੇ ਡਿਸਕਵਰੀ ਚੈਨਲ ਤੇ ਬੇਅਰ ਗ੍ਰਿਲ ਨਾਲ ਮੈਨ ਵਰਸੇਜ਼ ਵਾਈਲਡ 'ਚ ਦੇਖਣ ਲ਼ਈ ਬੇਕਰਾਰ ਹਾਂ।

Posted By: Amita Verma