ਜੇਐੱਨਐੱਨ, ਮੁੰਬਈ : ਪਿਛਲੇ 24 ਘੰਟਿਆਂ 'ਚ ਬਾਲੀਵੁੱਡ ਦੇ ਦੋ ਦਿੱਗਜ ਕਲਾਕਾਰਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਮੈਂ ਖਿਲਾੜੀ ਤੂ ਅਨਾੜੀ' ਤੇ ਸ਼ਾਹਰੁਖ਼ ਖ਼ਾਨ ਦੀ ਫਿਲਮ 'ਜ਼ੋਸ਼' ਦੇ ਪ੍ਰੋਡਿਊਸਰ ਚੰਪਕ ਜੈਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਬ੍ਰੇਨ ਹੈਮ੍ਰੇਜ ਕਾਰਨ ਹੋਇਆ ਹੈ। ਉੱਥੇ 'ਰਾਮ ਉਰ ਸ਼ਾਮ', 'ਇੰਤੇਹਾ' ਵਰਗੀਆਂ ਫਿਲਮਾਂ ਦੇ ਡਾਇਰੈਕਟਰ ਰਹਿ ਚੁੱਕੇ ਰਾਜੂ ਮਵਾਨੀ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੁਝ ਰਹੇ ਸਨ।

ਚੰਪਕ ਜੈਨ ਵੀਨਸ ਰਿਕਾਡਰਸ ਐਂਡ ਟਿਪਸ ਦੇ ਮਾਲਕਾਂ 'ਚੋਂ ਇਕ ਸਨ। ਸਾਲ 1994 'ਚ ਰਿਲੀਜ਼ ਹੋਈ ਸੈਫ ਅਲੀ ਖ਼ਾਨ ਤੇ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਮੈਂ ਖਿਲਾੜੀ ਤੂ ਅਨਾੜੀ' ਉਨ੍ਹਾਂ ਨੇ ਪ੍ਰੋਡਿਊਸ ਕੀਤੀ ਸੀ। ਇਸ ਫਿਲਮ 'ਚ ਸੈਫ ਅਲੀ ਖ਼ਾਨ ਤੇ ਅਕਸ਼ੈ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸ਼ਕਤੀ ਕਪੂਰ, ਕਾਦਰ ਖ਼ਾਨ ਲੀਡ ਰੋਲ 'ਚ ਸਨ। ਇਹ ਫਿਲਮ 90s ਦੇ ਦੌਰ ਦੀ ਸੁਪਰਹਿੱਟ ਫਿਲਮਾਂ 'ਚੋਂ ਇਕ ਰਹੀਆਂ ਸਨ।

ਉੱਥੇ ਰਾਜੂ ਮਵਾਨੀ ਨੇ 1996 'ਚ ਰਿਲੀਜ਼ ਹੋਈ ਸੁਨੀਲ ਸ਼ੈਟੀ ਦੀ ਫਿਲਮ 'ਰਾਮ ਉਰ ਸ਼ਾਮ', ਸੁਨੀਲ ਸ਼ੈਟੀ ਤੇ ਸੈਫ ਅਲੀ ਖ਼ਾਨ ਦੀ 'ਸੁੱਰਖਿਆ', 'ਇਸਕੀ ਟੋਪੀ ਉਸ ਕੇ ਸਿਰ' ਦਾ ਡਾਇਰੈਕਸ਼ਨ ਕੀਤਾ ਸੀ। ਡਾਇਰੈਕਸ਼ਨ ਤੋਂ ਇਲਾਵਾ ਰਾਜੂ ਦੇ ਕੁਝ ਹਿੱਟ ਫਿਲਮਾਂ 'ਚ ਬਤੌਰ ਅਦਾਕਾਰ ਦਾ ਕੰਮ ਕੀਤਾ ਸੀ। ਹਾਲਾਂਕਿ ਉਹ ਸਾਈਡ ਰਾਲਸ 'ਚ ਨਜ਼ਰ ਆਏ ਸਨ। ਉਨ੍ਹਾਂ ਨੇ ਹੱਤਿਆ, ਸਰਕਾਰ, ਵਾਂਟੇਡ, ਸ਼ੂਟ ਆਊਟ ਐਡ ਵਡਾਲਾ, ਜੈਅ ਹੋ ਵਰਗੀਆਂ ਕਈ ਫਿਲਮਾਂ 'ਚ ਨੇਗੇਟਿਵ ਰੋਲ ਨਿਭਾਇਆ ਸੀ।

Posted By: Amita Verma