ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਖਿਡਾਰੀ ਭਾਵ ਅਕਸ਼ੈ ਕੁਮਾਰ ਨਾ ਸਿਰਫ਼ ਆਪਣੀਆਂ ਫਿਲਮਾਂ ਲਈ ਬਲਕਿ ਆਪਣੀ ਦਰਿਆਦਲੀ ਲਈ ਵੀ ਜਾਣੇ ਜਾਂਦੇ ਹਨ। ਕੋਰੋਨਾ ਵਾਇਰਸ ਲਾਕਡਾਊਨ 'ਚ ਇਸ ਸੰਕਟ ਦੀ ਘੜੀ 'ਚ ਅਕਸ਼ੈ ਕੁਮਾਰ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਦੂਜੇ ਪਾਸੇ ਅਕਸ਼ੈ ਕੁਮਾਰ ਨੇ ਇਸ ਤਰ੍ਹਾਂ ਦਾ ਕੀ ਕੀਤਾ ਜੋ ਉਨ੍ਹਾਂ ਨੂੰ ਆਪਣੀ ਪਤਨੀ ਟਵਿੰਕਲ ਖੰਨਾ ਕੋਲੋ ਸ਼ਰੇਆਮ ਮਾਫ਼ੀ ਮੰਗਣੀ ਪਈ। ਗਲਤੀ ਅਜਿਹੀ ਕਿ ਜੋ ਸਿੱਧਾ ਵਾਰ ਉਨ੍ਹਾਂ ਦੀ ਰੋਜ਼ੀ ਰੋਟੀ 'ਤੇ ਕਰਨ ਵਾਲੀ ਹੈ।

ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲੇ

ਅਦਾਕਾਰ ਅਕਸ਼ੈ ਕੁਮਾਰ ਨੇ ਫੈਂਨਸ ਨੂੰ ਟਵੀਟ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਫ਼ਿਲਮ 'ਪੈਡਮੈਨ' ਨੂੰ ਦੋ ਸਾਲ ਹੋ ਚੁੱਕੇ ਹਨ। ਇਸ ਖ਼ੁਸ਼ੀ 'ਚ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕੀਤਾ। ਇਸ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਫ਼ਿਲਮ ਪੈਡਮੈਨ ਨੂੰ ਦੋ ਸਾਲ ਪੂਰੇ ਹੋ ਗਏ ਹਨ, ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇਕ ਇਸ ਤਰ੍ਹਾਂ ਦੇ ਮੁੱਦੇ ਨੂੰ ਚੁੱਕਣ 'ਚ ਕਾਮਯਾਬ ਰਹੇ ਜਿਸ ਬਾਰੇ ਲੋਕ ਗੱਲ ਕਰਨ ਤੋਂ ਵੀ ਕਤਰਾਉਂਦੇ ਹਨ। ਇਸ #MenstrualHygieneDay ਮੈਨੂੰ ਉਮੀਦ ਹੈ ਕਿ ਅਸੀਂ ਗ਼ਰੀਬੀ ਖ਼ਤਮ ਕਰਨ ਦੀ ਦਿਸ਼ਾ 'ਚ ਇਕ ਕਦਮ ਅੱਗੇ ਵਧਾਂਗੇ। ਇਸ ਟਵੀਟ 'ਚ ਅਕਸ਼ੈ ਕੁਮਾਰ ਤੋਂ ਸਭ ਤੋਂ ਵੱਡੀ ਗਲਤੀ ਹੋਈ ਕਿ ਉਨ੍ਹਾਂ ਨੇ ਇਹ ਟਵੀਟ ਸੋਨਮ ਕਪੂਰ ਤੇ ਰਾਧਿਕਾ ਆਪਟੇ ਨੂੰ ਟੈਗ ਕੀਤਾ ਹੈ ਪਰ ਆਪਣੀ ਪਤਨੀ ਤੇ 'ਪੈਡਮੈਨ' ਫ਼ਿਲਮ ਦੀ ਪ੍ਰੋਡਿਊਸਰ ਟਵਿੰਕਲ ਖੰਨਾ ਨੂੰ ਟੈਗ ਕਰਨਾ ਭੁੱਲ ਗਏ। ਜਿਸ ਮਗਰੋਂ ਟਵਿੰਕਲ ਨੇ ਅਕਸ਼ੈ ਕੁਮਾਰ ਦੀ ਕਲਾਸ ਸੋਸ਼ਲ ਮੀਡੀਆ 'ਤੇ ਲਗਾ ਦਿੱਤੀ।

ਟਵਿੰਕਲ ਖੰਨਾ ਨੇ ਇਸ ਮੌਕੇ 'ਤੇ ਕਿਹਾ ਕਿ ਅਕਸ਼ੈ ਕੁਮਾਰ ਤੁਸੀਂ ਪੱਕਾ ਮੇਰੇ ਅਗਲੇ ਪ੍ਰੋਡਕਸ਼ਨ ਦਾ ਹਿੱਸਾ ਨਹੀਂ ਹੋਵੋਗੇ।

ਫਿਰ ਹਾਜ਼ਿਰਜਵਾਬੀ ਲਈ ਮਸ਼ਹੂਰ ਅਕਸ਼ੈ ਕੁਮਾਰ ਨੇ ਇਸ ਮੌਕੇ ਨੂੰ ਸੰਭਾਲਦੇ ਹੋਏ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ, 'ਪਲੀਜ਼ ਮੇਰੇ ਪੇਟ 'ਤੇ ਲੱਤ ਨਾ ਮਾਰੋ। ਟੀਮ ਨੂੰ ਟੈਗ ਕਰਨਾ ਭੁੱਲ ਗਿਆ। ਮੈਂ ਆਪਣੀ ਪ੍ਰੋਡਿਊਸਰ ਤੋਂ ਮਾਫ਼ੀ ਮੰਗਦਾ ਹਾਂ। ਫਿਲਮ ਦੇ ਡਾਇਰੈਕਟਰ ਆਰ ਬਾਲਕੀ ਜਿਨ੍ਹਾਂ ਤੋਂ ਬਿਨਾਂ ਇਹ ਫ਼ਿਲਮ ਅਸੰਭਵ ਸੀ।'

ਸੋਸ਼ਲ ਮੀਡੀਆ 'ਤੇ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਦੀ ਇਹ ਪਿਆਰੀ ਨੌਂਕ ਝੌਂਕ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

Posted By: Sunil Thapa