Akshay Kumar And Honey Singh Video : ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੈਲਫੀ' ਨੂੰ ਲੈ ਕੇ ਲਗਾਤਾਰ ਚਰਚਾ 'ਚ ਹਨ। ਇਸ ਫਿਲਮ 'ਚ ਅਕਸ਼ੈ ਦੇ ਨਾਲ ਇਮਰਾਨ ਹਾਸ਼ਮੀ, ਡਾਇਨਾ ਪੇਂਟੀ, ਨੁਸਰਤ ਭਰੂਚਾ ਤੇ ਮ੍ਰਿਣਾਲ ਠਾਕੁਰ ਮੁੱਖ ਭੂਮਿਕਾਵਾਂ 'ਚ ਹਨ। ਇਸ ਦੌਰਾਨ ਅਕਸ਼ੈ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਵੀ ਉਸ ਨਾਲ ਸਟੇਜ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿਵੇਂ ਹੀ ਦਰਸ਼ਕ ਕਿਸੇ ਗੀਤ ਨੂੰ ਲੈ ਕੇ ਅਪਸ਼ਬਦ ਬੋਲਦੇ ਹਨ ਤਾਂ ਖਿਡਾਰੀ ਅਕਸ਼ੇ ਨੇ ਉਸ ਨੂੰ ਠੀਕ ਕਰ ਦਿੱਤਾ। ਇਹ ਵੀਡੀਓ ਇਸ ਸਮੇਂ ਕਾਫੀ ਚਰਚਾ ਵਿਚ ਹੈ।

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਕਸ਼ੈ ਕੁਮਾਰ ਤੇ ਹਨੀ ਸਿੰਘ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਅਕਸ਼ੈ ਤੇ ਹਨੀ ਦੀ ਇਹ ਵੀਡੀਓ ਚੰਡੀਗੜ੍ਹ ਯੂਨੀਵਰਸਿਟੀ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਤੇ ਹਨੀ ਸਿੰਘ ਸਟੇਜ 'ਤੇ ਫਿਲਮ 'ਬੌਸ' ਦਾ ਗੀਤ 'ਪਾਰਟੀ ਆਲ ਨਾਈਟ' ਗਾ ਰਹੇ ਹਨ। ਇਸ ਗੀਤ ਨੂੰ ਸੁਣਨ ਤੋਂ ਬਾਅਦ ਦਰਸ਼ਕ ਇਸ ਗੀਤ 'ਤੇ ਨਾ ਸਿਰਫ ਨੱਚ ਰਹੇ ਹਨ, ਸਗੋਂ ਇਸ ਗੀਤ ਨੂੰ ਰਿਪੀਟ ਕਰ ਕੇ ਗਾਉਂਦੇ ਵੀ ਨਜ਼ਰ ਆ ਰਹੇ ਹਨ।

ਦਰਸ਼ਕਾਂ ਦੀ ਭੱਦੀ ਸ਼ਬਦਾਵਲੀ ਨੂੰ ਅਕਸ਼ੈ ਨੇ ਕੀਤਾ ਕਰੈਕਟ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਤੇ ਹਨੀ ਸਿੰਘ ਗਾਉਂਦੇ ਹਨ- 'ਸੁਨ ਲੋ ਸਾਰੇ ਦੁਨੀਆ ਵਾਲੋਂ ਜਿਤਨਾ ਵੀ ਤੁਮ ਜ਼ੋਰ ਲਗਾ ਲੋ, ਕਰੇਂਗੇ ਪਾਰਟੀ ਸਾਰੀ ਰਾਤ...'। ਉੱਥੇ ਹੀ ਇਸ ਤੋਂ ਬਾਅਦ ਦੋਵੇਂ ਮਾਈਕ ਦਰਸ਼ਕਾਂ ਵੱਲ ਮੁੜਦੇ ਹਨ, ਜਿਸ ਤੋਂ ਬਾਅਦ ਲੋਕ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਇਹ ਸੁਣ ਕੇ ਅਕਸ਼ੈ ਕੁਮਾਰ ਉੱਚੀ-ਉੱਚੀ ਕਹਿੰਦੇ ਹਨ- 'ਕਾਨ, ਬੇਟਾ ਕਾਨ...'। ਤੁਹਾਨੂੰ ਦੱਸ ਦੇਈਏ ਕਿ ਸਰੋਤਿਆਂ ਨੇ ਜੋ ਸ਼ਬਦ ਬੋਲਿਆ, ਉਹ ਵੀ ਕਾਨ ਨਾਲ ਹੀ ਮਿਲਦਾ-ਜੁਲਦਾ ਸੀ। ਇਹ ਬੋਲਦੇ ਹੋਏ ਅਕਸ਼ੇ ਅਤੇ ਹਨੀ ਹੱਸਦੇ ਨਜ਼ਰ ਆਏ। ਇਸ ਵੀਡੀਓ 'ਤੇ ਯੂਜ਼ਰਜ਼ ਦੇ ਲਗਾਤਾਰ ਕਮੈਂਟਸ ਆ ਰਹੇ ਹਨ।

Posted By: Seema Anand