ਮੁੰਬਈ : ਫਿਲਮ ਅਦਾਕਾਰ ਅਜੈ ਦੇਵਗਨ ਨੇ ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਅਕਤ ਕੀਤੇ ਸੋਗ ਤੇ ਇਸ ਦੁੱਖ ਦੀ ਘੜੀ 'ਚ ਸਾਥ ਦੇਣ ਲਈ ਧਨੰਵਾਦ ਕੀਤਾ ਹੈ ਤੇ ਉਨ੍ਹਾਂ ਪੀਐੱਮ ਮੋਦੀ ਦਾ ਲਿਖਿਆ ਲੈਟਰ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਅਜੈ ਦੇਵਗਨ ਦੀ ਮਾਂ ਵੀਨਾ ਦੇਵਗਨ ਦੇ ਨਾਂ ਇਕ ਸੋਗ ਪੱਤਰ ਲਿਖਿਆ ਹੈ ਤੇ ਵੀਰੂ ਦੇਵਗਨ ਦੇ ਦੇਹਾਂਤ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਅਜੈ ਦੇਵਗਨ ਨੇ ਅਜੇ ਹਾਲ ਹੀ 'ਚ ਉਨ੍ਹਾਂ ਦੇ ਮਰਹੂਮ ਪਿਤਾ ਵੀਰੂ ਦੇਵਗਨ ਦੀ ਯਾਦ 'ਚ ਚੌਥਾ ਰੱਖਿਆ ਸੀ ਜਿਸ ਵਿਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਹਿੱਸਾ ਲੈ ਕੇ ਵੀਰੂ ਦੇਵਗਨ ਨੂੰ ਸ਼ਰਧਾਜਲੀ ਦਿੱਤੀ ਸੀ।

28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੈ ਦੇਵਗਨ ਦੀ ਮਾਂ ਤੇ ਵੀਰੂ ਦੇਵਗਨ ਦੀ ਪਤਨੀ ਵੀਨਾ ਦੇਵਗਨ ਦੇ ਨਾਂ ਇਕ ਪੱਤਰ ਲਿਖਿਆ ਹੈ ਤੇ ਉਨ੍ਹਾਂ ਉਸ ਵਿਚ ਵੀਰੂ ਦੇਵਗਨ ਦੇ ਦੇਹਾਂਤ ਤੇ ਸੋਗ ਵਿਅਕਤ ਕਰਦਿਆਂ ਉਨ੍ਹਾਂ ਵੱਲੋਂ ਹਿੰਦੀ ਫਿਲਮ ਇੰਡਸਟਰੀ 'ਚ ਦਿੱਤੇ ਗਏ ਯੋਗਦਾਨ ਲਈ ਸਰਾਹਿਆ ਹੈ। ਇਸ ਤੋਂ ਬਾਅਦ ਅਜੈ ਦੇਵਗਨ ਨੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਮਾਂ ਸਮੇਤ ਪੂਰੇ ਦੇਵਗਨ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨੰਵਾਦ ਕੀਤਾ ਹੈ। ਅਜੈ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ, 'ਮੇਰੀ ਮਾਂ ਤੇ ਪੂਰਾ ਦੇਵਗਨ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਪੱਤਰ ਲਈ ਧਨੰਵਾਦ ਕਰਦਾ ਹੈ।'

Posted By: Amita Verma