ਜੇਐੱਨਐੱਨ, ਨਵੀਂ ਦਿੱਲੀ : ਸਾਲ 2019 'ਚ ਉਰੀ-ਦਿ ਸਰਜੀਕਲ ਸਟ੍ਰਾਈਕ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ। ਆਦਿੱਤਿਆ ਧਰ ਨਿਰਦੇਸ਼ਿਤ ਫ਼ਿਲਮ ਇਸ ਸਾਲ ਦੀ ਸਭ ਤੋਂ ਕਾਮਯਾਬ ਫ਼ਿਲਮਾਂ 'ਚ ਸ਼ਾਮਲ ਹੈ। ਹੁਣ ਬਾਲਾਕੋਟ ਏਅਰ ਸਟ੍ਰਾਈਕ ਦੀ ਕਹਾਣੀ ਨੂੰ ਪਰਦੇ 'ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ 'ਚ ਸੰਜੇ ਲੀਲਾ ਭੰਸਾਲੀ ਸਹਿ ਨਿਰਮਾਤਾ ਦੀ ਭੂਮਿਕਾ 'ਚ ਹੋਣਗੇ, ਜਦਕਿ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਦੇ ਹਵਾਲੇ ਕੀਤਾ ਗਿਆ ਹੈ।

ਭੰਸਾਲੀ ਪ੍ਰੋਡਕਸ਼ਨ ਦੇ ਟਵੀਟਰ ਹੈਂਡਲ ਤੋਂ ਇਹ ਖ਼ਬਰ ਬ੍ਰੇਕ ਕੀਤੀ ਗਈ ਹੈ। ਟਵੀਟ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਫ਼ਿਲਮ ਦਾ ਟਾਈਟਲ '2019 ਬਾਲਾਕੋਟ ਏਅਰਸਟ੍ਰਾਈਕ' ਹੈ। ਫ਼ਿਲਮ ਦੇ ਨਿਰਮਾਤਾਵਾਂ 'ਚ ਭੰਸਾਲੀ ਤੋਂ ਇਲਾਵਾ ਭੂਸ਼ਣ ਕੁਮਾਰ, ਮਹਾਵੀਰ ਜੈਨ ਤੇ ਪ੍ਰਜਾ ਕਪੂਰ ਦੇ ਨਾਂ ਹਨ। ਕਿਹਾ ਗਿਆ ਹੈ ਕਿ ਇਕ ਅਜਿਹੀ ਕਹਾਣੀ, ਜੋ ਦੇਸ਼ ਦੇ ਸਪੂਤਾਂ ਤੇ ਉਨ੍ਹਾਂ ਦੀ ਕਦੇ ਨਾ ਮਿਟਣ ਵਾਲੇ ਜਜ਼ਬੇ ਨੂੰ ਸਲਾਮ ਕਰਦੀ ਹੈ। ਫ਼ਿਲਮ ਭਾਰਤੀ ਹਵਾਈ ਫੌਜ ਦੀਆਂ ਉਪਲਬਧੀਆਂ ਨੂੰ ਦਰਸ਼ਕਾਂ ਦੇ ਰੂ ਬਰੂ ਕਰਵਾਏਗੀ।

Posted By: Sunil Thapa