ਜੇਐੱਨਐੱਨ, ਨਵੀਂ ਦਿੱਲੀ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਕਈ ਮਾਮਲਿਆਂ 'ਚ ਜਾਂਚ ਜਾਰੀ ਹੈ। ਪਰ ਸਭ ਤੋਂ ਜ਼ਿਆਦਾ ਡਰੱਗ ਐਂਗਲ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਹੁਣ ਤਕ ਇਸ ਮਾਮਲੇ 'ਚ ਕਈ ਨਾਮ ਸ਼ਾਮਿਲ ਹੋ ਚੁੱਕੇ ਹਨ। ਉਥੇ ਹੀ ਕਈ ਲੋਕ ਇਸ ਕੇਸ 'ਚ ਜੇਲ੍ਹ ਵੀ ਜਾ ਚੁੱਕੇ ਹਨ। ਉਥੇ ਹੀ ਬੀਤੇ ਦਿਨੀਂ ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਲਿੰਬਾਚੀਆ ਦਾ ਨਾਮ ਵੀ ਇਸ ਕੇਸ 'ਚ ਜੁੜ ਗਿਆ ਹੈ। ਡਰੱਗ ਕੇਸ 'ਚ ਸ਼ਾਮਿਲ ਹੋਣ ਤੋਂ ਬਾਅਦ ਤੋਂ ਲਗਾਤਾਰ ਦੋਵੇਂ ਸੁਰਖ਼ੀਆਂ 'ਚ ਬਣੇ ਹੋਏ ਹਨ। ਉਥੇ ਹੀ ਟੀਵੀ ਤੋਂ ਲੈ ਕੇ ਬਾਲੀਵੁੱਡ ਸੈਲੇਬ੍ਰਿਟੀਜ਼ ਤਕ ਦੇ ਰੀ-ਐਕਸ਼ਨ ਵੀ ਸਾਹਮਣੇ ਆ ਚੁੱਕੇ ਹਨ। ਉਥੇ ਹੀ ਹੁਣ ਭਾਰਤੀ ਦਾ ਡਰੱਗ ਕੇਸ 'ਚ ਨਾਮ ਆਉਣ 'ਤੇ ਇਕ ਯੂਜ਼ਰ ਨੇ ਕਪਿਲ ਸ਼ਰਮਾ ਨੂੰ ਟਰੋਲ ਕੀਤਾ ਹੈ, ਜਿਸ 'ਤੇ ਉਨ੍ਹਾਂ ਨੇ ਟ੍ਰੋਲਰ ਨੂੰ ਮੂੰਹਤੋੜ ਜਵਾਬ ਦਿੱਤਾ।

ਨਾਰੋਕਟਿਕਸ ਕੰਟਰੋਲ ਬਿਊਰੋ ਦੀ ਪੁੱਛਗਿੱਛ 'ਚ ਕਾਮੇਡੀਅਨ ਭਾਰਤੀ ਸਿੰਘ ਨੇ ਡਰੱਗ ਦੇ ਸੇਵਨ ਦੀ ਗੱਲ ਨੂੰ ਕਬੂਲ ਕੀਤਾ ਸੀ। ਇਸਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਇਕ ਯੂਜ਼ਰ ਨੇ ਕਪਿਲ ਸ਼ਰਮਾ 'ਤੇ ਵੀ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ। ਯੂਜ਼ਰ ਨੇ ਲਿਖਿਆ, 'ਭਾਰਤੀ ਦਾ ਕੀ ਹਾਲ ਹੋਇਆ? ਜਦੋਂ ਤਕ ਕਾਬੂ ਨਹੀਂ ਕੀਤੀ ਗਈ, ਡਰੱਗ ਨਹੀਂ ਲੈਂਦੀ ਸੀ। ਉਹੀ ਹਾਲ ਤੁਹਾਡਾ ਹੈ ਸ਼ਾਇਦ, ਜਦੋਂ ਤਕ ਫੜੇ ਨਹੀਂ ਜਾਓਗੇ।'

ਯੂਜ਼ਰ ਦੇ ਇਸ ਕੁਮੈਂਟ 'ਤੇ ਕਪਿਲ ਸ਼ਰਮਾ ਕਿਥੇ ਚੁੱਪ ਰਹਿਣ ਵਾਲੇ ਸੀ। ਉਨ੍ਹਾਂ ਨੇ ਵੀ ਪਲਟਵਾਰ ਕਰਦੇ ਹੋਏ ਉਸਨੂੰ ਕਰਾਰਾ ਜਵਾਬ ਦਿੱਤਾ। ਕਪਿਲ ਨੇ ਉਸਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, 'ਪਹਿਲਾਂ ਆਪਣੇ ਸਾਈਜ਼ ਦੀ ਸ਼ਰਟ ਸਿਲਵਾ ਮੋਟੇ।' ਹਾਲਾਂਕਿ, ਬਾਅਦ 'ਚ ਕਪਿਲ ਨੇ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ। ਕਪਿਲ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਥੇ ਹੀ ਕਈ ਯੂਜ਼ਰ ਇਸ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਹਰਸ਼ ਲਿੰਬਾਚੀਆ ਨੂੰ ਐੱਨਸੀਬੀ ਨੇ 22 ਨਵੰਬਰ ਨੂੰ ਡਰੱਗ ਦੇ ਸੇਵਨ ਅਤੇ ਘਰ 'ਚ 85.5 ਗ੍ਰਾਮ ਗਾਂਜਾ ਬਰਾਮਦ ਕੀਤੇ ਜਾਣ 'ਤੇ ਗ੍ਰਿਫ਼ਤਾਰ ਕੀਤਾ ਸੀ। ਦੋ ਦਿਨ ਬਾਅਦ ਕੋਰਟ 'ਚ ਸੁਣਵਾਈ ਦੇ ਚੱਲਦਿਆਂ ਦੋਵਾਂ ਨੂੰ ਜ਼ਮਾਨਤ ਮਿਲ ਗਈ।

Posted By: Ramanjit Kaur