ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਹਰ ਮੁੱਦੇ ’ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ, ਪਰ ਹਾਲ ਹੀ ’ਚ ਡਾਕਟਰਜ਼ ’ਤੇ ਕੀਤੀ ਗਈ ਅਪਮਾਨਜਨਕ ਟਿੱਪਣੀ ਉਨ੍ਹਾਂ ਲਈ ਮਹਿੰਗੀ ਪੈ ਗਈ ਸੀ। ਜਿਸਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁੰਬਈ ਦੇ ਅੰਧੇਰੀ ਪੁਲਿਸ ਸਟੇਸ਼ਨ ’ਚ ਮਾਮਲਾ ਦਰਜ ਹੋਇਆ ਹੈ। ਐਸੋਸੀਏਸ਼ਨ ਆਫ ਮੈਡੀਕਲ ਕੰਸਲਟੈਂਟਸ ਦੀ ਮੁਖੀ ਡਾ. ਸੁਸ਼ਮਿਤਾ ਭਟਨਾਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਅੰਧੇਰੀ ਪੁਲਿਸ ਨੇ ਮੰਗਲਵਾਰ ਨੂੰ ਪਾਲ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਉਥੇ ਹੀ ਹੁਣ ਮਾਮਲੇ ਨੂੰ ਵੱਧਦਾ ਦੇਖ ਕਾਮੇਡੀਅਨ ਸੁਨੀਲ ਪਾਲ ਨੇ ਸੋਸ਼ਲ ਮੀਡੀਆ ’ਤੇ ਡਾਕਟਰਜ਼ ਤੋਂ ਮਾਫੀ ਮੰਗ ਲਈ ਹੈ। ਵੀਡੀਓ ਦੇਖਣ ਲਈ ਇਥੇ ਕਰੋ ਕਲਿੱਕ...

https://www.facebook.com/sunilpalmumbai/posts/304108567738938

ਸੁਨੀਲ ਪਾਲ ਨੇ ਇਕ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਇਹ ਗੱਲ ਉਨ੍ਹਾਂ ਨੇ ਹਰ ਡਾਕਟਰ ਲਈ ਨਹੀਂ ਕਹੀ ਸੀ। ਇਸ ਵੀਡੀਓ ’ਚ ਉਹ ਕਹਿੰਦੇ ਹਨ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੰਧੇਰੀ ਪੁਲਿਸ ਸਟੇਸ਼ਨ ’ਚ ਮੇਰੇ ਖ਼ਿਲਾਫ਼ ਇਕ ਐੱਫਆਈਆਰ ਦਰਜ ਹੋਈ ਹੈ। ਮੈਡੀਕਲ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਲਈ, ਡਾਕਟਰਜ਼ ਦੀ ਟੀਮ ਲਈ ਕੁਝ ਬੁਰਾ-ਭਲਾ ਕਿਹਾ ਹੈ। ਪਰ ਮੈਂ ਇਹ ਗੱਲਾਂ ਸਾਰਿਆਂ ਲਈ ਨਹੀਂ ਕਹੀਆਂ ਸਨ, ਆਲੇ-ਦੁਆਲੇ ਦੇ ਵਾਤਾਵਰਨ ਨੂੰ ਦੇਖਦੇ ਹੋਏ ਮੈਂ ਇਹ ਗੱਲਾਂ ਕਹੀਆਂ ਸਨ। ਅੱਜ ਵੀ ਮੇਰੀ ਨਜ਼ਰ ’ਚ ਡਾਕਟਰ ਭਗਵਾਨ ਦਾ ਰੂਪ ਹਨ।

ਮੇਰਾ ਦਿਲ ਹਾਲੇ ਵੀ ਇਹ ਕਹਿੰਦਾ ਹੈ ਕਿ ਕੋਈ ਗਲ਼ਤੀ ਹੋਈ ਹੋਵੇ ਜਾਂ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ। ਤੁਸੀਂ ਸਾਰੇ ਜੀਓ ਹਜ਼ਾਰੋਂ ਸਾਲ। ਇਕ ਵਾਰ ਫਿਰ ਮੈਂ ਦਿਲ ਤੋਂ ਮਾਫੀ ਮੰਗਦਾ ਹਾਂ, ਆਈ ਐੱਮ ਰਿਅਲੀ ਰਿਅਲੀ ਸੌਰੀ।’

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਸੁਨੀਲ ਪਾਲ ਨੇ ਆਪਣੀ ਵੈਬਸਾਈਟ ’ਤੇ ਅਪਲੋਡ ਇਕ ਵੀਡੀਓ ’ਚ ਡਾਕਟਰਾਂ ’ਤੇ ਕੋਵਿਡ ਸੰਕਟ ਦੀ ਆੜ ’ਚ ਮਾਨਵ ਤਸਕਰੀ ਦਾ ਦੋਸ਼ ਲਗਾਇਆ ਸੀ।

Posted By: Ramanjit Kaur