Bollywood news ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 14' ਦੇ ਹੋਸਟ ਸਲਮਾਨ ਖ਼ਾਨ ਸ਼ੋਅ 'ਚ ਬਤੌਰ ਗੈਸਟ ਆਈ ਫਰਾਹ ਖ਼ਾਨ ਤੇ ਏਕਤਾ ਕਪੂਰ ਨੇ ਹਾਲ ਹੀ 'ਚ ਰੂਬੀਨਾ ਦਿਲੈਕ ਨੂੰ ਸਮਝਾਇਆ ਸੀ ਕਿ ਉਹ ਆਪਣੀ ਗੇਮ ਖੇਡੇ, ਨਾ ਕੀ ਅਭਿਨਵ ਦੀ ਹਾਂ 'ਚ ਹਾਂ ਮਿਲਾਵੇ। ਰੂਬੀਨਾ ਨੇ ਫਰਾਹ ਏਕਤਾ ਤੇ ਸਲਮਾਨ ਨਾਲ ਵਾਅਦਾ ਕੀਤਾ ਸੀ ਹੁਣ ਉਹ ਘਰ 'ਚ ਉਹੀ ਕਰੇਗੀ ਜੋ ਉਨ੍ਹਾਂ ਨੂੰ ਠੀਕ ਲੱਗੇ, ਉਹ ਆਪਣਾ ਗੇਮ ਖੇਡੇਗੀ। ਰੂਬੀਨਾ ਨੂੰ ਇਸ ਵਾਅਦੇ ਲਈ ਏਕਤਾ ਕਪੂਰ ਵੱਲੋ ਇਮਊਨਿਟੀ ਸਟੋਨ ਵੀ ਮਿਲਿਆ ਸੀ।

ਹੁਣ ਫਰਾਹ ਤੇ ਸਲਮਾਨ ਦੇ ਸਮਝਾਉਣ ਦੇ ਬਾਅਦ ਰੂਬੀਨਾ ਦੇ ਤੇਵਰ ਕਾਫੀ ਬਦਲੇ ਨਜ਼ਰ ਆ ਰਹੇ ਹਨ। ਘਰ 'ਚ ਚੱਲ ਰਹੇ ਪੰਚਾਇਤ ਟਾਸਕ 'ਚ ਰੂਬੀਨਾ ਤੇ ਅਭਿਨਵ ਦੇ ਵਿਚਕਾਰ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ। ਜਿਸ 'ਚ ਦੋਵੇਂ ਇਕ ਦੂਸਰੇ ਦੀਆਂ ਗੱਲਾਂ ਤੋਂ ਪਰੇਸ਼ਾਨ ਨਜ਼ਰ ਆਏ। ਹੁਣ ਅੱਜ ਫਿਰ ਦੋਵਾਂ ਦੇ ਵਿਚਕਾਰ ਜ਼ੋਰਦਾਰ ਲੜਾਈ ਹੁੰਦੀ ਦਿਖੀ।

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਰੂਬੀਨਾ ਤੇ ਅਭਿਨਵ ਦੇ ਵਿਚਕਾਰ ਕਾਫੀ ਬਹਿਸ ਹੁੰਦੀ ਦਿਖ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਰੂਬੀਨਾ ਅਭਿਨਵ ਨੂੰ ਕਹਿੰਦੀ ਹੈ ਕਿ 'ਤੈਨੂੰ ਕੀ ਜ਼ਰੂਰਤ ਸੀ ਬੋਲਣ ਦੀ' ਤਾਂ ਰੂਬੀਨਾ ਜਵਾਬ ਦਿੰਦੀ ਹੈ ਕਿ ਮੈ ਰਾਹੁਲ ਨਾਲ ਗੱਲ ਕਰ ਰਹੀ ਸੀ। ਇਸ ਦੇ ਬਾਅਦ ਦੋਵਾਂ ਦੇ ਵਿਚਕਾਰ ਜ਼ੋਰਦਾਰ ਆਰਗੂਮੈਂਟ ਹੋਏ। ਜਿਸ 'ਚ ਰੂਬੀਨਾ ਥੋੜ੍ਹੀ ਪਰੇਸ਼ਾਨ ਵੀ ਨਜ਼ਰ ਆਉਂਦੀ ਹੈ।

Posted By: Sarabjeet Kaur