ਵਿਆਹ ਦੀਆਂ ਮੁਬਾਰਕਾਂ ਸੁਣ ਦੇ ਹੀ ਵਰੁਣ ਧਵਨ ਨੇ ਦਿੱਤਾ ਇਹ ਜਵਾਬ, ਵਾਇਰਲ ਹੋ ਰਹੀ ਵੀਡੀਓ
Publish Date:Sat, 23 Jan 2021 05:26 PM (IST)
Bollywood news ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਵਰੁਣ ਧਵਨ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਵਰੁਣ ਧਵਨ ਕੱਲ੍ਹ (ਭਾਵ) 24 ਜਨਵਰੀ 2021 ਨੂੰ ਅਲੀਬਾਗ ਦੇ ਮੈਂਸ਼ਨ ਹਾਊਸ ’ਚ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ ਵਿਆਹ ਦੇ ਬੰਧਨ ’ਚ ਬੰਨ੍ਹੇ ਜਾ ਰਹੇ ਹਨ। ਵਰੁਣ ਤੇ ਨਤਾਸ਼ਾ ਦੇ ਵਿਆਹ ਨੂੰ ਲੈ ਕੇ ਮੀਡੀਆ ’ਚ ਕਾਫੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਫੈਨਜ਼ ਆਪਣੇ ਫੇਵਰੇਟ ਕਪਲ ਦੇ ਵਿਆਹ ਦੀ ਹਰ ਇਕ ਜਾਣਕਾਰੀ ਲੈਣ ਲਈ ਉਕਸੁਕ ਹਨ। ਵਰੁਣ ਧਵਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕੈਮਰਾ ਪਰਸਨ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਵਰੁਣ ਧਵਨ ਜਦ ਅਲੀਬਾਗ ਦੇ ਮੈਂਸ਼ਨ ਹਾਊਸ ’ਚ ਅਲੀਬਾਗ ਦੇ ਮੈਂਸ਼ਨ ਹਾਊਸ ’ਚੋ ਨਿਕਲ ਰਹੇ ਸੀ ਤਾਂ ਉਨ੍ਹਾਂ ਨੂੰ ਉੱਥੇ ਹੀ ਘੇਰ ਲਿਆ। ਇਸ ਦੌਰਾਨ ਫੋਟੋਗ੍ਰਾਫਰ ਵਰੁਣ ਦੇ ਵਿਆਹ ਨੂੰ ਲੈ ਕੇ ਕਾਫੀ ਮਜ਼ੇਦਾਰ ਸਵਾਲ ਪੁੱਛਣ ਲੱਗੇ ਪਰ ਇੱਥੇ ਉਲਟਾ ਵਰੁਣ ਮਜ਼ਾਕ ਕਰਨ ਲੱਗੇ। ਜਦ ਫੋਟੋਗ੍ਰ੍ਰਾਫਰ ਨੇ ਵਰੁਣ ਨੂੰ ਕਿਹਾ, ਵਿਆਹ ਦੀਆ ਮੁਬਾਰਕਾਂ, ਇਸ ’ਤੇ ਵਰੁਣ ਦਾ ਜਵਾਬ, ਤੇਰਾ ਵਿਆਹ ਹੋ ਗਿਆ, ਬੱਚੇ ਵੀ ਹੋ ਗਏ! ਮੁਬਾਰਕਾਂ! । ਤੁਹਾਨੂੰ ਦੱਸ ਦਈਏ ਕਿ ਵਰੁਣ ਧਵਨ ਦੇ ਵਿਆਹ ’ਚ ਬਾਲੀਵੁੱਡ ਦੇ ਕੁਝ ਚੁਣਵੇ ਲੋਕ ਹੀ ਪਹੁੰਚਣਗੇ। ਜਿਵੇ ਆਲਿਆ ਭੱਟ, ਰਣਬੀਰ ਕਪੂਰ, ਵਰੁਣ ਜ਼ੌਹਰ, ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਵਰਗੇ ਨਾਂ ਸ਼ਾਮਲ ਹੈ।
Posted By: Sarabjeet Kaur