ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਦਰਦਨਾਕ ਕਹਿਰ ਬਾਲੀਵੁੱਡ ਫਿਲਮ ਇੰਡਸਟਰੀ ’ਤੇ ਲਗਾਤਾਰ ਜਾਰੀ ਹੈ। ਹੁਣ ਤਕ ਕਈ ਫਿਲਮੀ ਹਸਤੀਆਂ ਇਸ ਖ਼ਤਰਨਾਕ ਵਾਇਰਸ ਦਾ ਸ਼ਿਕਾਰ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਸਮੀਰਾ ਰੈਡੀ ਦੇ ਵੀ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਹੈ। ਤੇਜ਼, ਰੇਸ, ਮੁਸਾਫ਼ਰ ਅਤੇ ਟੈਕਸੀ ਨੰਬਰ 9211 ਸਮੇਤ ਕਈ ਫਿਲਮਾਂ ’ਚ ਨਜ਼ਰ ਆ ਚੁੱਕੀ ਸਮੀਰਾ ਰੈਡੀ ਨੇ ਖ਼ੁਦ ਨੂੰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਦੱਸਿਆ ਹੈ।

ਸਮੀਰਾ ਰੈਡੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਹੈ ਅਤੇ ਖ਼ੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ। ਸਮੀਰਾ ਰੈਡੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਨੇ ਲਿਖਿਆ, ਮੈਂ ਕੱਲ੍ਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਈ ਗਈ ਹਾਂ। ਅਸੀਂ ਸੁਰੱਖਿਅਤ ਹਾਂ ਅਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।

ਅਦਾਕਾਰਾ ਨੇ ਪੋਸਟ ’ਚ ਆਪਣੇ ਸੱਸ-ਸਹੁਰੇ ਬਾਰੇ ਵੀ ਲਿਖਿਆ ਹੈ। ਉਨ੍ਹਾਂ ਨੇ ਪੋਸਟ ’ਚ ਲਿਖਿਆ, ‘ਪ੍ਰਮਾਤਮਾ ਦੀ ਦਯਾ ਨਾਲ ਸੱਸ-ਸਹੁਰਾ ਸਾਡੇ ਤੋਂ ਅਲੱਗ ਅਤੇ ਸੁਰੱਖਿਅਤ ਹਨ। ਅਸੀਂ ਸਕਾਰਾਤਮਕਤਾ ਦੇ ਨਾਲ ਘਰ ’ਚ ਕੁਆਰੰਟਾਈਨ ਹੋ ਗਏ ਹਾਂ। ਸੋਸ਼ਲ ਮੀਡੀਆ ’ਤੇ ਸਮੀਰਾ ਰੈਡੀ ਦਾ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਕਈ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

Posted By: Ramanjit Kaur