ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਐਕਟਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਨਾਨਾਵਤੀ ਹਸਪਤਾਲ 'ਚ ਭਰਤੀ ਹੈ। ਉੱਥੇ ਹੀ ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਘਰ 'ਚ ਹੀ Home quarantine ਹਨ। ਜ਼ਿਕਰਯੋਗ ਹੈ ਕਿ ਦੋਵਾਂ ਦੀ ਸਿਹਤ ਹੋ ਠੀਕ ਹੈ ਤੇ ਦੋਵਾਂ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਬੱਚਨ ਪਰਿਵਾਰ ਦੇ ਚਾਰ ਮੈਂਬਰਾਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਘਰ ਨੂੰ ਕੰਟੋਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ।

ਬੱਚਨ ਪਰਿਵਾਰ ਦੇ quarantine ਹੋਣ ਤੋਂ ਬਾਅਦ ਘਰ 'ਚ ਕੰਮ ਕਰ ਰਹੇ ਹੋਰ ਕਰਮਚਾਰੀਆਂ ਨੂੰ quarantine 'ਚ ਰੱਖਿਆ ਗਿਆ ਹੈ। ਰਿਪੋਰਟ ਅਨੁਸਾਰ ਅਮਿਤਾਭ ਬੱਚਨ ਦੇ 26 ਸਟਾਫ ਮੈਂਬਰਾਂ ਦਾ ਟੈਸਟ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਕ ਨਿਊਜ਼ ਚੈਨਲ ਅਨੁਸਾਰ ਹਸਪਤਾਲ ਨਾਲ ਨਾਲ ਜੁੜੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਮਿਤਾਭ ਤੇ ਅਭਿਸ਼ੇਕ ਦੀ ਸਿਹਤ ਠੀਕ ਹੋ ਰਹੀ ਹੈ। ਦੋਵਾਂ ਨੂੰ ਇਕ ਜਿਹਾ ਖਾਣਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੋਵਾਂ 'ਚ ਕੋਰੋਨਾ ਦੇ ਹੋਰ ਲੱਛਣ ਨਹੀਂ ਦੇਖੇ ਗਏ ਹਨ।

ਫਿਲਮ ਅਭਿਨੇਤਰੀ ਰਾਏ ਤੇ ਅਰਾਧਿਆ ਬੱਚਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਹੁਣ ਇਸ 'ਤੇ ਅਭਿਸ਼ੇਕ ਬੱਚਨ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੋਵਾਂ ਘਰਾਂ 'ਚ ਹੀ ਸੈਲਫ ਆਈਸੋਲੇਸ਼ਨ 'ਚ ਰਹਿਣਗੇ। ਜਦ ਕਿ ਅਭਿਸ਼ੇਕ ਤੇ ਅਮਿਤਾਭ ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ। 'ਐਸ਼ਵਰਿਆ ਤੇ ਅਰਾਧਿਆ ਬੱਚਨ ਦਾ ਵੀ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਉਹ ਲੋਕ ਘਰ 'ਚ ਹੀ self-quarantine 'ਚ ਹੋਵੇਗੀ। ਬੀਐੱਮਸੀ ਨੂੰ ਪੂਰੀ ਸਥਿਤੀ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਹ ਸਾਰੀਆਂ ਚੀਜਾਂ ਦਾ ਧਿਆਨ ਰੱਖ ਰਹੇ ਹਨ। ਬਾਕੀ ਪਰਿਵਾਰ 'ਚ ਮਾਂ ਮਿਲਾਕੇ ਸਾਰੇ ਟੈਸਟ ਨਕਾਰਾਤਮਕ ਆਏ ਹਨ। ਆਪ ਦੀ ਚਿੰਤਾਵਾਂ ਤੇ ਪ੍ਰਾਰਥਨਾਵਾਂ ਲਈ ਧੰਨਵਾਦ।'

ਅਭਿਸ਼ੇਕ ਨੇ ਅੱਗੇ ਕਿਹਾ ਹੈ, 'ਮੇਰੇ ਪਿਤਾ ਜੀ ਤੇ ਮੈਂ ਹਸਪਤਾਲ 'ਚ ਹੀ ਰਹਿਣਗੇ। ਜਦੋਂ ਤਕ ਕਿ ਡਾ. ਕਿਸੀ ਹੋਰ ਨਤੀਜੇ 'ਤੇ ਨਹੀਂ ਪਹੁੰਚੇ। ਸਾਰੇ ਲੋਕ ਸੁਰੱਖਿਅਤ ਰਹਿਣ ਤੇ ਆਪਣਾ ਧਿਆਨ ਰੱਖਣ ਤੇ ਸਾਰੇ ਨਿਯਮਾਂ ਦਾ ਪਾਲਨ ਕਰੋ।'

ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਵੀ ਸ਼ਨਿੱਚਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। Antigen test 'ਚ ਦੋਵਾਂ ਦੇ ਕੋਰੋਨਾ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਚਨ ਪਰਿਵਾਰ ਨੂੰ ਐਤਵਾਰ ਨੂੁੰ ਉਦੋਂ ਝਟਕਾ ਲੱਗਾ ਜਦੋਂ ਐਸ਼ਵਰਿਆ ਤੇ ਆਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਦੋਵਾਂ ਨੂੰ ਵੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਜਾ ਸਕਦਾ ਹੈ। ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੀ ਧੀ ਸ਼ਵੇਤਾ ਨੰਦਾ ਦੇ ਪਰਿਵਾਰ ਦੇ ਤਿੰਨ ਲੋਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।

ਇਸ ਤੋਂ ਪਹਿਲਾਂ ਐਸ਼ਵਰਿਆ ਤੇ ਆਰਾਧਿਆ ਦੀ ਐਂਟੀਜਨ ਟੈਸਟ ਰਿਪੋਰਟ ਨੈਗੇਟਿਵ ਆਈ ਸੀ ਪਰ ਉਨ੍ਹਾਂ ਦੇ ਸਵਾਬ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਪਹਿਲਾਂ ਐਤਵਾਰ ਦੁਪਹਿਰੇ 12 ਵਜੇ ਦੇ ਕਰੀਬ ਦੱਸਿਆ ਗਿਆ ਸੀ ਕਿ ਇਨ੍ਹਾਂ ਦੀ ਦੂਸਰੀ ਰਿਪੋਰਟ ਨੈਗੇਟਿਵ ਆਈ ਹੈ।

ਨਾਨਾਵਤੀ ਹਸਪਤਾਲ ਵੱਲੋਂ ਅਮਿਤਾਭ ਬੱਚਨ ਦਾ ਹੈਲਥ ਬੁਲੇਟਿਨ ਜਾਰੀ ਨਹੀਂ ਕੀਤਾ ਜਾਵੇਗਾ। ਅਮਿਤਾਭ ਬੱਚਨ ਦੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ ਦਿਨ ਵਿਚ ਦੋ ਵਾਰ ਉਨ੍ਹਾਂ ਦਾ ਹੈਲਥ ਬੁਲੇਟਿਨ ਜਾਰੀ ਕੀਤਾ ਜਾਵੇਗਾ। ਅਮਿਤਾਭ ਬੱਚਨ ਦੇ 'ਜਲਸਾ' ਬੰਗਲੇ ਦੇ ਸੈਨੀਟਾਈਜ਼ੇਸ਼ਨ ਦਾ ਕੰਮ ਬੀਐੱਮਸੀ ਦੀ ਟੀਮ ਨੇ ਸ਼ੁਰੂ ਕੀਤਾ। 'ਜਲਸਾ' ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।


ਅਮਿਤਾਭ ਦੀ ਹਾਲਤ 'ਚ ਸੁਧਾਰ


ਜਿਵੇਂ ਹੀ ਫੈਨਜ਼ ਨੇ ਇਹ ਖ਼ਬਰ ਸੁਣੀ ਕਿ ਅਮਿਤਾਭ ਬੱਚਨ ਕੋਰੋਨਾ ਪਾਜ਼ੇਟਿਵ ਹਨ ਤਾਂ ਪੂਰੇ ਦੇਸ਼ 'ਚ ਦੁਆਵਾਂ ਦਾ ਦੌਰ ਚੱਲ ਪਿਆ ਪਰ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ। ਪਹਿਲਾਂ ਉਨ੍ਹਾਂ ਦੇ ਆਕਸੀਜਨ ਦਾ ਲੈਵਲ 90 ਦੇ ਆਸ-ਪਾਸ ਚਲਾ ਗਿਆ ਸੀ ਪਰ ਹੁਣ ਉਹ ਵਾਪਸ 95 ਆਸ-ਪਾਸ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

Posted By: Rajnish Kaur