Bigg Boss 14 Eviction ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 14' 'ਚ ਆਉਣ ਦੇ ਬਾਅਦ ਹਰ ਕੰਟੈਸਟੈਂਟ ਨਾਲ ਪੰਗਾ ਲੈਣ ਵਾਲੀ ਕਵਿਤਾ ਕੌਸ਼ਿਕ ਅੱਜ ਰੂਬੀਨਾ ਦਿਲੈਕ ਨਾਲ ਪੰਗਾ ਲੈ ਰਹੀ ਹੈ। ਪਰ ਇਹ ਪੰਗਾ ਏਨਾ ਵੱਡਾ ਹੋ ਜਾਵੇਗਾ ਕਿ ਕਵਿਤਾ ਬਿੱਗ ਬੌਸ ਦੇ ਘਰ 'ਚੋ ਬਾਹਰ ਚੱਲੀ ਜਾਵੇਗੀ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਬਿੱਗ ਬੌਸ ਦੇ ਘਰ 'ਚ ਪਹਿਲੀ ਵਾਰ ਹੋਵੇਗਾ ਕਿ ਕੋਈ ਮੈਂਬਰ ਇਸ ਤਰ੍ਹਾਂ ਘਰ 'ਚੋ ਬਾਹਰ ਜਾਵੇਗਾ।

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤੀ ਹੈ ਜਿਸ 'ਚ ਕਵਿਤਾ ਕੌਸ਼ਿਕ ਤੇ ਰੂਬੀਨਾ ਦੇ ਵਿਚਕਾਰ ਜ਼ੋਰਦਾਰ ਬਹਿਸ ਹੋ ਰਹੀ ਹੈ। ਵੈਸੇ ਕਵਿਤਾ ਤੇ ਰੂਬੀਨਾ ਦੇ ਵਿਚਕਾਰ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ, ਪਰ ਅੱਜ ਹੋਣ ਵਾਲੀ ਲੜਾਈ ਅਲੱਗ ਹੀ ਰੂਪ ਲੈ ਲਵੇਗੀ ਜਿਸ ਦਾ ਨਤੀਜਾ ਇਹ ਹੋਵੇਗਾ ਕਿ ਕਵਿਤਾ ਸ਼ੋਅ 'ਚੋ ਬਾਹਰ ਚੱਲ ਜਾਵੇਗੀ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਵਿਤਾ, ਰੂਬੀਨਾ ਨੂੰ ਕਹਿੰਦੀ ਹੈ, ਘਰ 'ਚੋ ਬਾਹਰ ਚੱਲੋ ਫਿਰ ਦੱਸਾਂਗੀ ਤੈਨੂੰ ਜਿਸ ਦੇ ਬਾਅਦ ਰੂਬੀਨਾ ਗੁੱਸੇ ਨਾਲ ਲਾਲ ਹੋ ਜਾਂਦੀ ਹੈ ਕਿ 'ਘਰ ਤੋਂ ਬਾਹਰ ਕੀ ਦੇਖਣਾ ਮੈਨੂੰ, ਇੱਥੇ ਹੀ ਗੱਲ ਕਰ'। ਇਸ ਦੇ ਬਾਅਦ ਦੋਵਾਂ ਦੇ ਵਿਚਕਾਰ ਬਹਿਸ ਜ਼ਿਆਦਾ ਹੋ ਜਾਂਦੀ ਹੈ। ਵੀਡੀਓ ਕਵਿਤਾ ਬਿੱਗ ਬੌਸ ਦੇ ਮੁੱਖ ਗੇਟ ਤੋਂ ਬਾਹਰ ਜਾਂਦੀ ਹੋਈ ਨਜ਼ਰ ਆਉਂਦੀ ਹੈ।

Posted By: Sarabjeet Kaur