ਜੇਐੱਨਐੱਨ, ਨਵੀਂ ਦਿੱਲ਼ੀ : Adnan Sami ਨੂੰ ਪਦਮਸ੍ਰੀ ਦੇਣ ਦੇ ਮੋਦੀ ਸਰਕਾਰ ਦੇ ਫ਼ੈਸਲੇ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਤੇ ਐੱਨਸੀਪੀ ਨੇ ਕਿਹਾ ਕਿ ਪਾਕਿਸਤਾਨੀ ਸਿੰਗਰ Adnan Sami ਨੂੰ ਇਸ ਲਈ ਸਨਮਾਨਿਤ ਕੀਤਾ ਗਿਆ ਹੈ ਕਿ ਤਾਂ ਜੋ ਡੈਮੇਜ ਕੰਟਰੋਲ ਕੀਤਾ ਜਾ ਸਕੇ। ਸ਼ਿਵਸੈਨਾ ਇਸ ਮੁੱਦੇ 'ਤੇ ਮੋਦੀ ਸਰਕਾਰ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਵੀ Adnan Sami ਦਾ ਮੁੱਦਾ ਗਰਮਾ ਗਿਆ ਹੈ। ਵੱਡੀ ਗਿਣਤੀ 'ਚ ਲੋਕ ਕੁਮੈਂਟਸ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ Adnan Sami ਦੇ ਪਿਤਾ ਪਾਕਿਸਤਾਨ ਫ਼ੌਜ 'ਚ ਸਨ। ਅਰਸ਼ਦ ਸਾਮੀ ਖ਼ਾਨ ਨੇ ਭਾਰਤ ਖ਼ਿਲਾਫ਼ 1965 ਦੀ ਜੰਗ 'ਚ ਹਿੱਸਾ ਲਿਆ ਸੀ ਤੇ ਭਾਰਤ ਦਾ ਇਕ ਲੜਾਕੂ ਵਿਮਾਨ, 15 ਟੈਂਕ ਤੇ 12 ਵਾਹਨਾਂ ਨੂੰ ਨਸ਼ਟ ਕੀਤਾ ਸੀ। ਪੜ੍ਹੋ ਕੁਮੈਂਟਸ-

ਕਾਂਗਰਸ ਬੁਲਾਰਾ ਜੈਅਵੀਸ ਸ਼ੇਰਗਿੱਲ ਨੇ ਟਵੀਟ ਕਰ ਭਾਜਪਾ ਤੋਂ ਤਿੰਨ ਸਵਾਲ ਪੁੱਛੇ। ਉਨ੍ਹਾਂ ਲਿਖਿਆ- ਪਾਕਿ ਖ਼ਿਲਾਫ਼ ਲੜਨ ਵਾਲਾ ਭਾਰਤ ਦਾ ਸਿਪਾਹੀ ਘੁਸਪੈਠੀਆ ਤੇ ਪਾਕਿ ਏਅਰਫੋਰਸ ਦੇ ਅਫਸਰ ਦੇ ਬੇਟੇ ਦਾ ਸਨਮਾਨ ਕਿਉਂ? ਪਦਮਸ੍ਰੀ ਲਈ ਸਮਾਜ 'ਚ ਯੋਗਦਾਨ ਜ਼ਰੂਰੀ ਹੈ ਜਾਂ ਸਰਕਾਰ ਦਾ ਗੁਣਗਾਣ? ਕੀ ਪਦਮਸ੍ਰੀ ਲਈ ਨਵਾਂ ਮਾਨਦੰਡ ਹੈ 'ਕਰੋ ਸਰਕਾਰ ਦੀ ਚਮਚਾਗਿਰੀ?'

ਮਹਾਰਾਸ਼ਟਰ 'ਚ ਸ਼ਿਵਸੈਨਾ ਨਾਲ ਮਿਲ ਕੇ ਸਰਕਾਰ ਚਲਾ ਰਹੀ ਐੱਨਸੀਪੀ ਨੇ ਵੀ Adnan Sami ਦਾ ਵਿਰੋਧ ਕੀਤਾ ਹੈ। ਪਾਰਟੀ ਆਗੂ ਨਵਾਬ ਮਲਿਕ ਦਾ ਕਹਿਣਾ ਹੈ ਕਿ ਇਹ ਡੈਮੇਜ ਕੰਟਰੋਲ ਹੈ। ਮੋਦੀ ਸਰਕਾਰ ਇਹ ਦੇਖਣਾ ਚਾਹੁੰਦੀ ਹੈ ਕਿ ਉਹ ਪਾਕਿਸਤਾਨੀ ਨਾਗਰਿਕਾਂ ਨੂੰ ਨਾ ਸਿਰਫ਼ ਨਾਗਰਿਕਤਾ ਦੇ ਰਹੀ ਹੈ ਬਲਕਿ ਉਨ੍ਹਾਂ ਨੂੰ ਸਨਮਾਨਿਤ ਵੀ ਕਰ ਰਹੀ ਹੈ। ਕੀ ਭਾਰਤ 'ਚ ਇਸ ਸਨਮਾਨ ਦੇ ਲਾਇਕ ਲੋਕਾਂ ਦੀ ਕਮੀ ਹੋ ਗਈ ਹੈ?

Posted By: Amita Verma