Adipurush Song Ram Siya Ram : ਓਮ ਰਾਉਤ ਵੱਲੋਂ ਨਿਰਦੇਸ਼ਿਤ ਫਿਲਮ ਆਦਿਪੁਰਸ਼ ਦੇ ਪਹਿਲੇ ਗੀਤ ਜੈ ਸ਼੍ਰੀ ਰਾਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਇਸ ਫਿਲਮ ਦਾ ਦੂਜਾ ਗੀਤ ਰਾਮ ਸੀਆ ਰਾਮ 29 ਮਈ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਸਾਚੇਤ ਤੇ ਪਰੰਪਰਾ ਨੇ ਗਾਇਆ ਹੈ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲ ਮਨੋਜ ਸ਼ੁਕਲਾ ਨੇ ਲਿਖੇ ਹਨ। ਇਸ ਦੇ ਲਈ ਮੇਕਰਸ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਆਦਿਪੁਰਸ਼ ਫਿਲਮ ਦਾ ਗੀਤ 29 ਮਈ ਨੂੰ ਦੁਪਹਿਰ 12:00 ਵਜੇ ਸਾਰੇ ਮਿਊਜ਼ਿਕ ਚੈਨਲਾਂ, ਰੇਡੀਓ ਸਟੇਸ਼ਨਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕੋ ਸਮੇਂ ਰਿਲੀਜ਼ ਕੀਤਾ ਜਾਵੇਗਾ। ਫਿਲਮ 'ਚ ਪ੍ਰਭਾਸ ਰਾਘਵ ਦਾ ਕਿਰਦਾਰ ਨਿਭਾਅ ਰਹੇ ਹਨ। ਜਦੋਂਕਿ ਕ੍ਰਿਤੀ ਸੈਨਨ ਜਾਨਕੀ ਦੇ ਰੋਲ 'ਚ ਅਤੇ ਸੈਫ ਅਲੀ ਖਾਨ ਲੰਕੇਸ਼ ਦੇ ਰੋਲ 'ਚ ਹਨ। ਆਦਿਪੁਰਸ਼ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਭਾਸ ਦੀ ਇਸ ਫਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।

ਆਦਿਪੁਰਸ਼ ਵਿੱਚ ਪ੍ਰਭਾਸ ਅਸਲ ਵਿੱਚ ਭਗਵਾਨ ਸ਼੍ਰੀਰਾਮ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਕ੍ਰਿਤੀ ਸੈਨਨ ਮਾਤਾ ਸੀਤਾ ਦੇ ਰੋਲ 'ਚ ਹੈ ਅਤੇ ਸੈਫ ਅਲੀ ਖਾਨ ਰਾਵਣ ਦੇ ਰੋਲ 'ਚ ਹਨ। ਇਸ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਉਦੋਂ ਤੋਂ ਇਸ ਵਿੱਚ ਕਈ ਬਦਲਾਅ ਕੀਤੇ ਗਏ ਹਨ। ਫਿਲਮ ਦਾ ਦੂਜਾ ਟ੍ਰੇਲਰ ਕਾਫੀ ਧਮਾਕੇਦਾਰ ਸੀ। ਆਦਿਪੁਰਸ਼ ਦਾ ਬਜਟ ਸ਼ਾਨਦਾਰ ਹੈ। ਇਹ ਫਿਲਮ ਕਈ ਭਾਸ਼ਾਵਾਂ 'ਚ ਰਿਲੀਜ਼ ਹੋ ਰਹੀ ਹੈ।

Posted By: Seema Anand