ਜੇਐੱਨਐੱਨ, ਮੁਰਾਦਾਬਾਦ : ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ ਸਮੇਤ ਪੰਜ ਲੋਕਾਂ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਮੁੱਖ ਨਿਆਇਕ ਮੈਜਿਸਟਰੇਟ ਦੀ ਅਦਾਲਤ 'ਚ ਧੋਖਾਧੜੀ ਤੇ ਅਮਾਨਤ 'ਚ ਖਿਆਨਤ ਦੇ ਦੋਸ਼ 'ਚ ਮੁਕੱਦਮਾ ਚੱਲ ਰਿਹਾ ਹੈ। ਵੀਰਵਾਰ ਨੂੰ ਸੋਨਾਕਸ਼ੀ ਤੇ ਉਸ ਦੇ ਸਾਥੀਆਂ ਨੇ ਕੋਰਟ 'ਚ ਹਾਜ਼ਰ ਹੋਣਾ ਸੀ ਪਰ ਕੋਈ ਨਹੀਂ ਆਇਆ। ਇਸ 'ਤੇ ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ ਪੰਜ ਅਗਸਤ ਤੈਅ ਕੀਤੀ ਹੈ। ਮੁਦੱਈ ਪ੍ਰਮੋਦ ਸ਼ਰਮਾ ਦੇ ਵਕੀਲ ਆਸ਼ੂਤੋਸ਼ ਤਿਆਗੀ ਤੇ ਨੀਰਜ ਸੋਤੀ ਨੇ ਦੱਸਿਆ ਕਿ ਵੀਰਵਾਰ ਨੂੰ ਮੁਕੱਦਮੇ ਦੀ ਪਹਿਲੀ ਤਰੀਕ ਸੀ। ਸੋਨਾਕਸ਼ੀ ਕੋਰੋਨਾ ਮਹਾਮਾਰੀ ਕਾਰਨ ਅਦਾਲਤ 'ਚ ਹਾਜ਼ਰ ਨਹੀਂ ਹੋਈ। ਇਸ ਲਈ ਸੁਣਵਾਈ ਲਈ ਅਗਲੀ ਤਰੀਕ ਲਾ ਦਿੱਤੀ ਗਈ ਹੈ। ਅਗਲੀ ਤਰੀਕ 'ਤੇ ਨਾ ਆਈ ਤਾਂ ਉਨ੍ਹਾਂ ਖ਼ਿਲਾਫ਼ ਕੋਰਟ 'ਚ ਅਰਜ਼ੀ ਦੇ ਕੇ ਵਾਰੰਟ ਜਾਰੀ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ।

Posted By: Rajnish Kaur