ਨਵੀਂ ਦਿੱਲੀ, ਜੇਐਨਐਨ : ਭੋਜਪੁਰੀ ਸਿਨੇਮਾ ਦੀ ਸੁਪਰਸਟਾਰ ਤੇ ਟੀਵੀ ਸੀਰੀਅਲ 'ਨਜ਼ਰ' ਫੇਮ ਮੋਨਾਲਿਸਾ ਹਮੇਸ਼ਾ ਹੀ ਆਪਣੀਆਂ ਗਲੈਮਰਜ਼ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਫੈਨਜ਼ ਨੂੰ ਆਪਣਾ ਦੀਵਾਨਾ ਕਿਵੇਂ ਬਣਾਇਆ ਜਾਵੇ ਇਹ ਗੱਲ ਮੋਨਾਲਿਸਾ ਬਾਖੂਬੀ ਜਾਣਦੀ ਹੈ। ਮੋਨਾਲਿਸਾ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਇਹ ਐਕਟਿੰਗ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਮੋਨਾਲਿਸਾ ਆਏ ਦਿਨ ਆਪਣੀ ਸੀਜਲਿੰਗ ਤਸਵੀਰਾਂ ਤੇ ਵੀਡੀਓਜ਼ ਫੈਨਜ਼ 'ਚ ਸ਼ੇਅਰ ਕਰਦੀ ਹੈ ਪਰ ਇਸ ਦੌਰਾਨ ਹੁਣ ਮੋਨਾਲਿਸਾ ਨੇ ਆਪਣੇ ਪਤੀ ਵਿਕਰਾਂਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਬੇਹੱਦ ਹੀ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਇਸ ਮੌਕੇ 'ਤੇ ਅਦਾਕਾਰਾ ਨੇ ਪਤੀ ਨਾਲ ਕਈ ਸੀਜਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਮੋਨਾਲਿਸਾ ਨੇ ਆਪਣੇ ਪਤੀ ਵਿਕਰਾਂਤ ਸਿੰਘ ਦੇ ਜਨਮ ਦਿਨ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪਤੀ ਨਾਲ ਪੂਲ 'ਚ ਬਿਕਨੀ ਪਹਿਣੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਫੋਟੋ 'ਚ ਵਿਕਰਾਂਤ ਤੇ ਮੋਨਾਲਿਸਾ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਜੇਕਰ ਇਸ ਤਸਵੀਰ 'ਚ ਮੋਨਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਕਲਰ ਦੀ ਬਿਕਨੀ 'ਚ ਕਹਿਰ ਢਾਹ ਰਹੀ ਹੈ। ਇਸ ਨਾਲ ਹੀ ਮੋਨਾਲਿਸਾ ਨੇ ਵਿਰਕਾਂਤ ਨਾਲ ਹੋਰ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਮੋਨਾਲਿਸਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ 'ਜਨਮ ਦਿਨ ਮੁਬਾਰਕ ਹੋਵੇ ਤੁਸੀਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਹੋ। ਆਈ ਲਵ ਯੂ।

Posted By: Ravneet Kaur