ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦਿਵਿਆ ਦੱਤਾ ਨੇ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਚੰਡੀਗੜ੍ਹ 'ਚ ਗੋਲਗੱਪੇ ਖਾਂਦੀ ਦੀਆਂ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਚੰਡੀਗੜ੍ਹ ਦੇ ਬਾਜ਼ਾਰ 'ਚ ਲੁਕ-ਛਿਪ ਕੇ ਗੋਲ ਗੱਪਾ ਖਾਣ ਦਾ ਮਜ਼ਾ ਹੀ ਵੱਖਰਾ ਹੈ। ਹਾਲਾਂਕਿ ਉਹ ਸ਼ਹਿਰ ਦੇ ਕਿਸ ਬਾਜ਼ਾਰ ਵਿੱਚ ਗੋਲਗੱਪੇ ਖਾ ਰਹੀ ਸੀ, ਇਹ ਪਤਾ ਨਹੀਂ ਲੱਗ ਸਕਿਆ ਹੈ।

ਫੋਟੋ ਦੇ ਨਾਲ ਲਿਖੇ ਕੈਪਸ਼ਨ ਤੋਂ ਜ਼ਾਹਰ ਹੈ ਕਿ ਅਦਾਕਾਰਾ ਨੇ ਸ਼ਹਿਰ ਵਿੱਚ ਹੋਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਕਾਰਾ ਕਿਸ ਮਕਸਦ ਨਾਲ ਚੰਡੀਗੜ੍ਹ ਆਈ ਸੀ। ਦਿਵਿਆ ਦੱਤਾ ਦੀ ਫੋਟੋ 'ਤੇ ਉਸ ਦੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ। ਲੋਕ ਉਸ ਦੀ ਫੋਟੋ ਦੀ ਤਾਰੀਫ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਤੁਸੀਂ ਸ਼ਹਿਰ ਦੇ ਕਿਸ ਬਾਜ਼ਾਰ ਵਿੱਚ ਹੋ। ਇਸ ਲਈ ਕੁਝ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।

ਇੰਸਟਾਗ੍ਰਾਮ 'ਤੇ ਗੋਲ ਗੱਪਾ ਖਾਂਦੇ ਹੋਏ ਉਸ ਦੀ ਫੋਟੋ ਨੂੰ 4,277 ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਟਵਿੱਟਰ 'ਤੇ 1500 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦਿਵਿਆ ਦੇ ਇੰਸਟਾ 'ਤੇ 10 ਲੱਖ ਤੋਂ ਵੱਧ ਅਤੇ ਟਵਿੱਟਰ 'ਤੇ ਛੇ ਲੱਖ ਤੋਂ ਵੱਧ ਫਾਲੋਅਰਜ਼ ਹਨ।

ਭਾਗ ਮਿਲਖਾ ਭਾਗ ਵਿੱਚ ਭੈਣ ਦੀ ਨਿਭਾਈ ਭੂਮਿਕਾ

ਦੱਸ ਦੇਈਏ ਕਿ ਦਿਵਿਆ ਦੱਤਾ ਦਾ ਚੰਡੀਗੜ੍ਹ ਨਾਲ ਖਾਸ ਰਿਸ਼ਤਾ ਹੈ। ਉਸ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਵੀ ਦਿਵਿਆ ਕਈ ਵਾਰ ਚੰਡੀਗੜ੍ਹ ਆ ਚੁੱਕੀ ਹੈ। ਦਿਵਿਆ ਦੱਤਾ ਨੇ ਪਦਮ ਸ਼੍ਰੀ ਮਿਲਖਾ ਸਿੰਘ 'ਤੇ ਆਧਾਰਿਤ ਫਿਲਮ ਭਾਗ ਮਿਲਖਾ ਭਾਗ ਵਿੱਚ ਮਿਲਖਾ ਸਿੰਘ ਦੀ ਭੈਣ ਦੀ ਭੂਮਿਕਾ ਨਿਭਾਈ ਸੀ। ਮਿਲਖਾ ਸਿੰਘ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਪਿਛਲੇ ਸਾਲ ਕਰੋਨਾ ਕਾਰਨ ਹੋਈ ਸੀ।

ਪੰਜਾਬੀ ਫਿਲਮਾਂ ਵਿੱਚ ਵੀ ਕੀਤਾ ਕੰਮ

ਦਿਵਿਆ ਦੱਤਾ ਦਾ ਜਨਮ 25 ਸਤੰਬਰ 1977 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਜਦੋਂ ਦਿਵਿਆ ਬਹੁਤ ਛੋਟੀ ਸੀ, ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸਦੀ ਮਾਂ ਨਲਿਨੀ ਦੱਤਾ ਜੋ ਇੱਕ ਸਰਕਾਰੀ ਕਰਮਚਾਰੀ ਹੋਣ ਦੇ ਨਾਲ-ਨਾਲ ਡਾਕਟਰ ਵੀ ਹੈ। ਪਿਤਾ ਦੀ ਮੌਤ ਤੋਂ ਬਾਅਦ ਮਾਂ ਨਲਿਨੀ ਨੇ ਦਿਵਿਆ ਦੱਤਾ ਅਤੇ ਉਸ ਦੇ ਭਰਾ ਨੂੰ ਪਾਲਿਆ। ਹਿੰਦੀ ਫਿਲਮਾਂ ਤੋਂ ਇਲਾਵਾ ਦਿਵਿਆਦੱਤ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

Posted By: Sarabjeet Kaur