ਨਵੀਂ ਦਿੱਲੀ, ਜੇਐੱਨਐੱਨ: Bigg Boss 6 'ਚ ਨਜ਼ਰ ਆ ਚੁੱਕੀ ਫਿਲਮ ਅਦਾਕਾਰਾ ਸਨਾ ਖ਼ਾਨ ਨੇ ਹਾਲ ਹੀ ਵਿੱਚ ਫਿਲਮ ਇੰਡਸਟਰੀ ਛੱਡਣ ਦੀ ਗੱਲ ਆਖੀ ਸੀ। ਹੁਣ ਸ ਨੇ ਸ਼ੁੱਕਰਵਾਰ ਰਾਤ ਮੁਫ਼ਤੀ ਅਨਸ ਨਾਲ ਵਿਆਹ ਕਰ ਲਿਆ ਹੈ। ਉਸ ਦੇ ਵਿਆਹ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ 'ਚ ਉਸ ਨੂੰ ਆਪਣੇ ਪਤੀ ਨਾਲ ਵੇਖਿਆ ਜਾ ਸਕਦਾ ਹੈ। ਉਸ ਦੇ ਪਤੀ ਵੀ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੇ ਹਨ।

ਇਕ ਫੋਟੋ 'ਚ ਦੋਵੇਂ ਹੱਥ 'ਚ ਹੱਥ ਪਾਏ ਵੇਖੇ ਜਾ ਸਕਦੇ ਹਨ। ਉੱਥੇ ਦੂਜੇ ਵੀਡੀਓ 'ਚ ਦੋਵੇਂ ਵਿਆਹ ਦਾ ਕੇਕ ਕੱਟ ਰਹੇ ਹਨ। ਇਸ 'ਚ ਪਰਿਵਾਰ ਦੇ ਹੋਰ ਲੋਕ ਵੀ ਸ਼ਾਮਲ ਹਨ। ਫੋਟੋ ਅਤੇ ਵੀਡੀਓ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹ ਇਕ ਪਰਿਵਾਰਿਕ ਸਮਾਰੋਹ ਸੀ। ਸਨਾ ਖ਼ਾਨ ਇਸ ਤੋਂ ਪਹਿਲਾ ਕੋਰੀਓਗ੍ਰਾਫਰ ਮੇਲਵਿਨ ਲੁਈਸ ਨਾਲ ਆਪਣੇ ਬ੍ਰੇਕਅਪ ਨੂੰ ਲੈ ਕੇ ਖ਼ਬਰਾਂ 'ਚ ਸੀ। ਉਸ ਨੇ ਮੇਲਵਿਨ ਲੁਈਸ 'ਤੇ ਕਈ ਵਾਰ ਹਿੰਸਾ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਸੀ।

ਸਨਾ ਨੇ ਆਪਣਾ ਦੁੱਖ-ਦਰਦ ਜਨਤਕ ਵੀ ਕੀਤਾ ਸੀ ਅਤੇ ਉਸ ਨੇ ਕਈ ਵ੍ਹਟਸਐਪ ਮੈਸੇਜ ਵੀ ਸੋਸ਼ਲ ਮੀਡਆ 'ਤੇ ਸਬੂਤ ਵਜੋਂ ਪੋਸਟ ਕੀਤੇ ਸਨ। ਹਾਲਾਂਕਿ ਹੁਣ ਉਸ ਨੇ ਵਿਆਹ ਕਰਵਾ ਲਿਆ ਹੈ। ਪਿਛਲੇ ਮਹੀਨੇ ਸਨਾ ਖ਼ਾਨ ਨੇ ਫਿਲਮ ਇੰਡਸਟਰੀ ਨੂੰ ਛੱਡ ਕੇ ਮਾਨਵਤਾ ਦੀ ਸੇਵਾ ਕਰਨ ਦੀ ਗੱਲ ਆਖੀ ਸੀ। ਉਸ ਨੇ ਕਿਹਾ ਸੀ, 'ਮੇਰਾ ਸਭ ਤੋਂ ਦੁਖਦਾਈ ਪਲ਼, ਅੱਲ੍ਹਾ ਮੇਰੀ ਇਸ ਯਾਤਰਾ 'ਚ ਮਦਦ ਕਰੇ, ਤੁਸੀਂ ਸਭ ਮੈਨੂੰ ਦੁਆ 'ਚ ਸ਼ਾਮਲ ਰੱਖੋ।' ਸਨਾ ਖ਼ਾਨ ਬਾਲੀਵੁੱਡ ਅਭਿਨੇਰੀ ਰਹਿ ਚੁੱਕੀ ਹੈ ਅਤੇ ਉਹ ਆਪਣੇ ਗਲੈਮਰਜ਼ ਅੰਦਾਜ਼ ਲਈ ਹਰਮਨ ਪਿਆਰੀ ਸੀ। ਉਸ ਨੇ ਕਈ ਫਿਲਮਾਂ 'ਚ ਬੋਲਡ ਸੀਨ ਵੀ ਕੀਤੇ ਹਨ, ਜੋ ਕਾਫ਼ੀ ਪਸੰਦ ਕੀਤੇ ਗਏ ਸਨ।

ਸਨਾ ਖ਼ਾਨ ਨੇ ਸਵਾਲਾਂ ਦੀ ਇਕ ਲੜੀ ਵੀ ਸ਼ੇਅਰ ਕੀਤੀ ਸੀ, ਜਿਨ੍ਹਾਂ ਦੇ ਉਹ ਜਵਾਬ ਲੱਭ ਰਹੀ ਸੀ। ਉਸ ਦੇ ਨੋਟ ਦੇ ਇਕ ਹਿੱਸੇ 'ਚ ਲਿਖਿਆ ਸੀ, 'ਕੀ ਇਹ ਉਸਦੀ/ਉਸ ਦੇ ਫਰਜ਼ ਦਾ ਇਕ ਹਿੱਸਾ ਹੈ, ਜੋ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ 'ਚ ਆਪਣਾ ਜੀਵਨ ਗੁਜ਼ਾਰਦੇ ਹਨ? ਕਿਸੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਸੇ ਵੀ ਪਲ਼ ਮਰ ਸਕਦਾ ਹੈ? ਅਤੇ ਉਸ ਤੋਂ ਬਾਅਦ ਉਸ ਦਾ ਕੀ ਹੋਵੇਗਾ/ਉਹ ਨਹੀਂ ਹੋਵੇਗਾ? ਮੈਂ ਲੰਮੇ ਸਮੇਂ ਤਕ ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਲੱਭਦੀ ਰਹੀ, ਵਿਸ਼ੇਸ਼ ਤੌਰ 'ਤੇ ਦੂਜੇ ਸਵਾਲ ਦਾ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਕੀ ਹੋਵੇਗਾ?'

Posted By: Jagjit Singh