ਬਾਲੀਵੁਡ ਡੈਸਕ : ਫੇਸਬੁਕ ’ਤੇ ਪੋਸਟ ਲਿਖਣ ਦੇ ਕੁਝ ਘੰਟਿਆਂ ਬਾਅਦ ਅਦਾਕਾਰ ਵੋਹਰਾ ਦਾ ਦੇਹਾਂਤ, ਮੰਗੀ ਸੀ ਮਦਦ

ਸ਼ਨਿੱਚਰਵਾਰ ਦੇ ਦਿਨ ਅਦਾਕਾਰ ਰਾਹੁਲ ਵੋਹਰਾ ਨੇ ਫੇਸਬੁਕ ’ਤੇ ਇਕ ਪੋਸਟ ਲਿਖ ਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ ਪਰ ਇਸ ਮੁਸ਼ਕਲ ਘੜੀ ਵਿਚ ਉਹ ਜ਼ਿਆਦਾ ਦੇਰ ਤਕ ਜ਼ਿੰਦਗੀ ਦਾ ਸਾਥ ਨਹੀਂ ਦੇ ਪਾਏ। ਖ਼ਬਰ ਹੈ ਕਿ ਵਾਇਰਸ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਰਾਹੁਲ ਦੀ ਸਿਹਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਸੀ। ਇਸੇ ਸਬੰਧ ’ਚ ਉਨ੍ਹਾਂ ਨੇ ਪੋਸਟ ਲਿਖੀ ਸੀ।

ਨੈਟਫਲਿਕਸ ਫਿਲਮ ਅਨਫਰੀਡਮ ’ਚ ਨਜ਼ਰ ਆਏ ਅਦਾਕਾਰ ਵੋਹਰਾ ਦਾ ਦੇਹਾਂਤ ਹੋ ਗਿਆ ਹੈ। ਥੀਏਟਰ ਡਾਇਰੈਕਟਰ ਤੇ ਪਲੇਅ ਰਾਈਟਰ ਅਰਵਿੰਦ ਗੌਰ ਨੇ ਆਪਣੀ ਫੇਸਬੁਕ ਪੋਸਟ ’ਚ ਰਾਹੁਲ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਹਾਲਤ ਵਿਗੜਨ ’ਤੇ ਫੇਸਬੁਕ ’ਤੇ ਲਿਖੀ ਸੀ ਪੋਸਟ

ਰਾਹੁਲ ਵੋਹਰਾ ਨੇ ਸ਼ਨਿੱਚਰਵਾਰ ਨੂੰ ਫੇਸਬੁਕ ’ਤੇ ਇਕ ਪੋਸਟ ਲਿਖ ਕੇ ਮਦਦ ਦੀ ਅਪੀਲ ਕੀਤੀ ਸੀ, ਪਰ ਅਖ਼ੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

‘‘ਅਗਲੇ ਜਨਮ ’ਚ ਮਿਲਾਂਗਾ’’

ਰਾਹੁਲ ਵੋਹਰਾ ਨੇ ਮਰਨ ਤੋਂ ਪਹਿਲਾਂ ਫੇਸਬੁਕ ’ਤੇ ਲਿਖਿਆ, ਮੈਂਨੂੰ ਵੀ ਵਧੀਆ ਟ੍ਰੀਟਮੈਂਟ ਮਿਲ ਜਾਂਦਾ ਤਾਂ ਮੈਂ ਵੀ ਬੱਚ ਜਾਂਦਾ। ਤੁਹਾਡਾ ਰਾਹੁਲ ਵੋਹਰਾ। ‘ਇਕ ਪੇਸ਼ੰਟ ਦੇ ਤੌਰ ’ਤੇ ਉਨ੍ਹਾਂ ਨੇ ਆਪਣੀਆਂ ਡੀਟੇਲਜ਼ ਇਸ ਪੋਸਟ ਵਿਚ ਸਾਂਝੀਆਂ ਕੀਤੀਆਂ ਸੀ। ਨਾਲ ਹੀ ਉਨ੍ਹਾਂ ਨੇ ਲਿਖਿਆ, ‘ਜਲਦੀ ਜਨਮ ਲਵਾਂਗਾ ਤੇ ਚੰਗਾ ਕੰਮ ਕਰਾਂਗਾ। ਹੁਣ ਹਿੰਮਤ ਹਾਰ ਚੁੱਕਾ ਹਾਂ।’ ਇਸਦੇ ਨਾਲ ਹੀ ਡਾਇਰੈਕਟਰ ਅਰਵਿੰਦ ਗੌਰ ਨੇ ਆਪਣੀ ਪੋਸਟ ਵਿਚ ਰਾਹੁਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।

Posted By: Sunil Thapa