ਜੇਐੱਨਐੱਨ, ਨਵੀਂ ਦਿੱਲੀ : ਐਕਟਰ ਮੋਹਿਤ ਬਘੇਲ ਦਾ 26 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਲੰਬੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਿਹਾ ਸੀ। ਮੋਹਿਤ ਦਾ ਸਲਮਾਨ ਖ਼ਾਨ ਦੀ ਸਟਾਰਰ ਫਿਲਮ ਰੇਡੀ 'ਚ ਅਮਰ ਚੌਧਰੀ ਦਾ ਕਿਰਦਾਰ ਕਾਫੀ ਪਸੰਦੀਦਾ ਰਿਹਾ ਤੇ ਉਨ੍ਹਾਂ ਨੂੰ ਇਸ ਕਿਰਦਾਰ ਤੋਂ ਕਾਫੀ ਪ੍ਰਸਿੱਧਤਾ ਮਿਲੀ। ਮੋਹਿਤ ਦਾ ਕਰੀਬ 6 ਮਹੀਨਿਆਂ ਤੋਂ ਦਿੱਲੀ ਦੇ ਏਮਜ਼ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਨੇ ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਦਮ ਤੋੜ ਦਿੱਤਾ।

ਨਿਰਦੇਸ਼ਕ ਅਤੇ ਲੇਖਕ ਰਾਜ ਸ਼ਾਲਡਿਯਾ ਨੇ ਪੀਟੀਆਈ ਨੂੰ ਦੱਸਿਆ ਕਿ ਐਕਟਰ ਨੇ ਸ਼ਨੀਵਾਰ ਸਵੇਰੇ ਆਪਣੇ ਹੋਮਟਾਊਨ ਭਾਵ ਮਥੁਰਾ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਨੇ ਇਹ ਵੀ ਕਿਹਾ, ਉਹ ਬਹੁਤ ਜਲਦੀ ਚਲਾ ਗਿਆ। ਉਸਦਾ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੇ ਏਮਜ਼ ਹਸਪਤਾਲ 'ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਮੈਂ ਉਸ ਨਾਲ 15 ਮਈ ਨੂੰ ਗੱਲ ਕੀਤੀ ਸੀ ਅਤੇ ਉਸ ਸਮੇਂ ਉਹ ਬਿਲਕੁੱਲ ਠੀਕ ਸੀ, ਉਸਨੇ ਠੀਕ ਹੋਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਮਾਤਾ-ਪਿਤਾ ਅਤੇ ਵੱਡੇ ਭਰਾ ਨਾਲ ਮਥੁਰਾ 'ਚ ਸੀ।

ਉਨ੍ਹਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ, ਮੈਨੂੰ ਇਕ ਆਮ ਦੋਸਤ ਰਾਹੀਂ ਉਸਦੇ ਦੇਹਾਂਤ ਬਾਰੇ ਪਤਾ ਲੱਗਾ ਕਿ ਸਵੇਰੇ ਆਪਣੇ ਘਰ ਉਸਨੇ ਆਖ਼ਰੀ ਸਾਹ ਲਿਆ। ਇਸਤੋਂ ਇਲਾਵਾ ਰਾਜ ਨੇ ਆਪਣੇ ਦੋਸਤ ਮੋਹਿਤ ਲਈ ਇਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ਮੋਹਿਤ ਮੇਰੇ ਭਰਾ, ਇੰਨ੍ਹੀਂ ਕੀ ਜਲਦੀ ਸੀ ਜਾਣ ਦੀ? ਮੈਂ ਤੈਨੂੰ ਕਿਹਾ ਸੀ ਦੇਖ ਤੇਰੇ ਲਈ ਸਾਰੀ ਇੰਡਸਟਰੀ ਰੁਕ ਗਈ ਹੈ, ਜਲਦੀ ਠੀਕ ਹੋ ਕੇ ਆਜਾ, ਉਸਤੋਂ ਬਾਅਦ ਹੀ ਸਭ ਕੁਝ ਠੀਕ ਕਰਾਂਗੇ, ਤੂੰ ਬਹੁਤ ਵਧੀਆ ਐਕਟਿੰਗ ਕਰਦਾ ਹੈ, ਇਸ ਲਈ ਅਗਲੀ ਫਿਲਮ ਦੇ ਸੈੱਟ 'ਤੇ ਤੇਰੀ ਇੰਤਜ਼ਾਰ ਕਰਾਂਗਾ... ਅਤੇ ਤੈਨੂੰ ਆਉਣਾ ਹੀ ਪੈਣਾ...ਓਮ ਸਾਈ ਰਾਮ#cancer R9P@

ਰਾਜ ਦੇ ਇਸ ਟਵੀਟ ਤੋਂ ਬਾਅਦ ਫਿਲਮ ਜਬਰਿਆ ਜੋੜੀ 'ਚ ਮੋਹਿਤ ਦੇ ਨਾਲ ਕੰਮ ਕਰ ਚੁੱਕੀ ਐਕਟਰੈੱਸ ਪਰੀਣਿਤੀ ਚੋਪੜਾ ਨੇ ਮੋਹਿਤ ਦੇ ਦੇਹਾਂਤ 'ਚ ਦੁੱਖ ਪ੍ਰਗਟਾਇਆ ਹੈ।

ਦੱਸ ਦੇਈਏ ਕਿ ਮੋਹਿਤ ਨੇ ਫਿਲਮ 'ਇੱਕੀਸ ਤੋਪੋਂ ਕੀ ਸਲਾਮੀ' ਅਤੇ ਗਲੀ-ਗਲੀ ਚੋਰ ਹੈ' 'ਚ ਵੀ ਕੰਮ ਕੀਤਾ ਸੀ। ਉਥੇ, ਜਲਦੀ ਹੀ ਉਹ ਫਿਲਮ ਬੰਟੀ ਓਰ ਬਬਲੀ-2 'ਚ ਨਜ਼ਰ ਆਉਣ ਵਾਲੇ ਸਨ, ਜਿਸਦੀ ਸ਼ੂਟਿੰਗ ਜਨਵਰੀ 'ਚ ਸ਼ੁਰੂ ਹੋ ਗਈ ਸੀ।

Posted By: Susheel Khanna